ਮੁੰਬਈ: ਵਿਦੇਸ਼ੀ ਨਿਵੇਸ਼ਕਾਂ ਦੀ ਬਿਕਵਾਲੀ, ਕੰਪਨੀਆਂ ਦੇ ਨਿਰਾਸ਼ਾਜਨਕ ਤਿਮਾਹੀ ਨਤੀਜਿਆਂ ਅਤੇ ਵਧਦੀ ਮਹਿੰਗਾਈ ਦਰ ਦਰਮਿਆਨ ਸੈਂਸੈਕਸ ਅੱਜ ਲਗਾਤਾਰ ਤੀਜੇ ਸੈਸ਼ਨ ’ਚ 110 ਅੰਕਾਂ ਦੀ ਗਿਰਾਵਟ ਨਾਲ 77,580.31 ’ਤੇ ਬੰਦ ਹੋਇਆ। ਇਸੇ ਤਰ੍ਹਾਂ ਐੱਨਐੱਸਈ ਨਿਫਟੀ ’ਚ ਲਗਾਤਾਰ ਛੇਵੇਂ ਦਿਨ ਗਿਰਾਵਟ ਦਰਜ ਹੋਈ ਅਤੇ ਇਹ 26.35 ਅੰਕ ਡਿੱਗ ਕੇ 23,532.70 ’ਤੇ ਬੰਦ ਹੋਇਆ। ਐਕਸਚੇਂਜ ਦੇ ਅੰਕੜਿਆਂ ਮੁਤਾਬਕ ਵਿਦੇਸ਼ੀ ਸੰਸਥਾਗਤ ਨਿਵੇਸ਼ਕਾਂ ਨੇ ਬੁੱਧਵਾਰ ਨੂੰ 2,502.58 ਕਰੋੜ ਰੁਪਏ ਮੁੱਲ ਦੇ ਸ਼ੇਅਰ ਵੇਚੇ ਸਨ ਜਦਕਿ ਘਰੇਲੂ ਸੰਸਥਾਗਤ ਨਿਵੇਸ਼ਕਾਂ ਨੇ 6,145.24 ਕਰੋੜ ਰੁਪਏ ਦੇ ਸ਼ੇਅਰ ਖ਼ਰੀਦੇ। ਭਲਕੇ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਹੋਣ ਕਰਕੇ ਸ਼ੇਅਰ ਬਾਜ਼ਾਰ ਬੰਦ ਰਹੇਗਾ। -ਪੀਟੀਆਈ