ਖੇਤਰੀ ਪ੍ਰਤੀਨਿਧ
ਲੁਧਿਆਣਾ, 14 ਨਵੰਬਰ
ਪੀਏਯੂ ਦੇ ਡਾਇਰੈਕਟੋਰੇਟ ਵਿਦਿਆਰਥੀ ਭਲਾਈ ਵੱਲੋਂ ਕਰਵਾਏ ਗਏ ਅੰਤਰ-ਕਾਲਜ ਬੈਡਮਿੰਟਨ ਮੁਕਾਬਲਿਆਂ ਵਿਚ ਖੇਤੀਬਾੜੀ ਕਾਲਜ ਜੇਤੂ ਰਿਹਾ। ਇਸ ਵਿੱਚ ਖੇਤੀਬਾੜੀ ਕਾਲਜ ਤੋਂ ਬਿਨਾਂ ਬਾਗਬਾਨੀ ਕਾਲਜ, ਖੇਤੀ ਇੰਜਨੀਅਰਿੰਗ ਕਾਲਜ, ਬੇਸਿਕ ਸਾਇੰਸਿਜ਼ ਕਾਲਜ, ਕਮਿਊਨਟੀ ਸਾਇੰਸ ਕਾਲਜ, ਖੇਤੀਬਾੜੀ ਕਾਲਜ ਬੱਲੋਵਾਲ ਸੌਂਖੜੀ ਅਤੇ ਗੁਰਦਾਸਪੁਰ ਦੇ ਖੇਤੀਬਾੜੀ ਸੰਸਥਾਨ ਦੀਆਂ ਟੀਮਾਂ ਨੇ ਹਿੱਸਾ ਲਿਆ। ਟੂਰਨਾਮੈਂਟ ਲੀਗ ਅਤੇ ਨਾਕ-ਆਊਟ ਆਧਾਰ ’ਤੇ ਖੇਡਿਆ ਗਿਆ। ਖੇਤੀਬਾੜੀ ਕਾਲਜ ਦੀ ਟੀਮ ਨੇ ਸਾਰੇ ਮੈਚ ਜਿੱਤੇ। ਟੀਮ ਵਿੱਚ ਸਹਿਜਪ੍ਰੀਤ ਗਿੱਲ, ਰਵਨੀਤ ਕੌਰ, ਸਾਹਿਲਪ੍ਰੀਤ ਕੌਰ, ਨਵਜੋਤ ਕੌਰ, ਅਨਿਰੁੱਧ ਕੰਬੋਜ, ਤਨਵੀਰ ਦੇਵਗਨ, ਅਭਿਸ਼ੇਕ, ਸਾਹਿਲ ਰਜੋਤੀਆ, ਵਿਨੈ ਅਤੇ ਮੁਹੰਮਦ ਰਿਹਾਨ ਸ਼ਾਮਲ ਹਨ। ਲੜਕੀਆਂ ਦੇ ਮੁਕਾਬਲੇ ਵਿੱਚ ਬਾਗਬਾਨੀ ਕਾਲਜ ਦੂਸਰੇ ਅਤੇ ਬੱਲੋਵਾਲ ਸੌਂਖੜੀ ਖੇਤੀਬਾੜੀ ਕਾਲਜ ਤੀਸਰੇ ਸਥਾਨ ’ਤੇ ਰਹੇ। ਮਰਦਾਂ ਦੇ ਮੁਕਾਬਲੇ ਵਿੱਚ ਖੇਤੀਬਾੜੀ ਸੰਸਥਾਨ ਗੁਰਦਾਸਪੁਰ ਦੀ ਟੀਮ ਨੂੰ ਦੂਸਰਾ ਤੇ ਕਮਿਊਨਟੀ ਸਾਇੰਸ ਕਾਲਜ ਨੂੰ ਤੀਸਰਾ ਸਥਾਨ ਹਾਸਲ ਹੋਇਆ। ਉਪ ਕੁਲਪਤੀ ਡਾ. ਸਤਿਬੀਰ ਸਿੰਘ ਗੋਸਲ ਨੇ ਜੇਤੂਆਂ ਨੂੰ ਵਧਾਈ ਦਿੱਤੀ।