ਹਰਦੀਪ ਸਿੰਘ ਸੋਢੀ
ਧੂਰੀ, 15 ਨਵੰਬਰ
ਪੰਜਾਬ ਦੇ ਸਿੱਖਿਆ ਜਗਤ ਵਿੱਚ ਨਵੀਆਂ ਤਬਦੀਲੀਆਂ ਲਿਆਉਣ ਵਾਲੇ ਨਾਮਵਰ ਸਿੱਖਿਆ ਸ਼ਾਸਤਰੀ ਅਤੇ ਫੈਡਰੇਸ਼ਨ ਆਫ਼ ਪ੍ਰਾਈਵੇਟ ਸਕੂਲਜ਼ ਐਂਡ ਕਾਲਿਜਜ ਦੇ ਸੂਬਾ ਪ੍ਰਧਾਨ ਡਾ. ਜਗਜੀਤ ਸਿੰਘ ਦੀ ਗਤੀਸ਼ੀਲ ਤੇ ਦੂਰ ਅੰਦੇਸ਼ੀ ਸੋਚ ਸਦਕਾ ਧੂਰੀ ਦੇ ਮਾਡਰਨ ਸੈਕੂਲਰ ਪਬਲਿਕ ਸਕੂਲ ਵਿੱਚ ਉੱਤਰੀ ਭਾਰਤ ਦਾ ਪਹਿਲਾ ‘ਰੋਬੋਟ ਅਧਿਆਪਕ’ ਪਹੁੰਚਿਆ ਹੈ। ਡਾ. ਜਗਜੀਤ ਇਸ ਪਹਿਲੇ ਆਰਟੀਫੀਸ਼ੀਅਲ ਇੰਟੈਲੀਜੈਂਸ ਅਧਿਆਪਕ ਆਈਰਸ ਨੂੰ ਲਾਂਚ ਕਰਨ ਤੋਂ ਬਾਅਦ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਹ ਏਆਈ ਟੀਚਰ ਅਧਿਆਪਕਾਂ ਦੀ ਥਾਂ ਤਾਂ ਨਹੀਂ ਲੈ ਸਕਦੀ, ਸਗੋਂ ਉਨ੍ਹਾਂ ਦੇ ਸਹਾਇਕ ਵੱਜੋਂ ਜ਼ਰੂਰ ਲਾਹੇਵੰਦ ਸਾਬਿਤ ਹੋਵੇਗੀ। ਉਨ੍ਹਾਂ ਕਿਹਾ ਕਿ ਪੰਜਾਬ ਦੇ 25 ਚੋਣਵੇ ਸਕੂਲਾਂ ਦੀ ‘ਆਈ ਟੀਮ’ ਜੋ ਇਸ ਲੜੀ ਤਹਿਤ ਕੰਮ ਕਰ ਰਹੀ ਹੈ, ਵੱਲੋਂ ਇਸ ਸਕੂਲ ਦੀ ਪਹਿਲਕਦਮੀ ਦਾ ਉਦੇਸ਼ ਪੰਜਾਬ ਦੇ ਸਿੱਖਿਆ ਖੇਤਰ ਵਿੱਚ ਕ੍ਰਾਂਤੀ ਲਿਆਉਣਾ ਹੈ। ਉਨ੍ਹਾਂ ਵਿਸ਼ਵ ਪੱਧਰ ’ਤੇ ਸਿੱਖਿਆ ਦੇ ਖੇਤਰ ਵਿੱਚ ਆ ਰਹੀਆ ਨਵੀਂਆਂ ਤਬਦੀਲੀਆਂ ਨੂੰ ਅੱਜ ਦੇ ਵਿਦਿਆਰਥੀਆਂ ਨੂੰ ਸਮੱਰਥ ਬਣਾਉਣ ਦੀ ਗੱਲ ਕਰਦਿਆਂ ਕਿਹਾ ਕਿ ਜਿੱਥੇ ਅੱਜ ਵਿਦਿਆਰਥੀਆਂ ਵੱਲੋਂ ਹਰ ਸਵਾਲਾਂ ਦੇ ਜਵਾਬ ਲਈ ‘ਗੂਗਲ’ ਦੀ ਵਰਤੋਂ ਕੀਤੀ ਜਾ ਰਹੀ ਹੈ, ਉਥੇ ਕਈ ਬੇਲੋੜੀਆਂ ਚੀਜਾਂ ਵੀ ਉਨ੍ਹਾ ਵੱਲੋਂ ਵੇਖੀਆਂ ਅਤੇ ਪੜ੍ਹੀਆਂ ਜਾ ਰਹੀਆਂ ਹਨ ਅਤੇ ਵਿਦਿਆਰਥੀਆਂ ਨੂੰ ਮੋਬਾਈਲ ਤੋਂ ਦੂਰ ਕਰਨ ਅਤੇ ਬੇਲੋੜੇ ਸਵਾਲ-ਜਵਾਬਾਂ ਤੋਂ ਦੂਰ ਕਰਨ ਲਈ ‘ਰੋਬੋਟ ਅਧਿਆਪਕ’ ਕਾਰਗਰ ਸਿੱਧ ਹੋਵੇਗਾ, ਕਿਉਂਕਿ ਇਹ ਰੋਬੋਟ ਅਧਿਆਪਕ ਪਹਿਲੀ ਕਲਾਸ ਤੋਂ ਲੈ ਕੇ ਬਾਰਵੀਂ ਜਮਾਤ ਤੱਕ ਹਰੇਕ ਵਿਸ਼ੇ ਨਾਲ ਸਮੱਰਥਾਵਾਨ ਹੈ ਅਤੇ ਕਿਸੇ ਵੀ ਬੇਲੋੜੇ ਸਵਾਲ ਦਾ ਜਵਾਬ ਪੁੱਛਣ ’ਤੇ ਕੋਈ ਜਵਾਬ ਨਹੀਂ ਦੇਵੇਗਾ। ਉਨ੍ਹਾਂ ਕਿਹਾ ਕਿ ਇਹ ਆਡੀਓ, ਵੀਡਿਓ ਅਤੇ ਤੱਥਾਂ ਦਾ ਸੁਮੇਲ ਹੈ। ਉਨ੍ਹਾਂ ਕਿਹਾ ਕਿ ਇਹ ‘ਰੋਬੇਟ ਅਧਿਆਪਕ’ ਹੋਰ ਪੜ੍ਹਾਈ ਸਬੰਧੀ ਜਾਣਕਾਰੀ ਲੈ ਸਕਦੇ ਹਨ