ਪੱਤਰ ਪ੍ਰੇਰਕ
ਜਲੰਧਰ, 16 ਨਵੰਬਰ
ਥਾਣਾ ਸਿਟੀ-3 ਦੀ ਪੁਲੀਸ ਨੇ ਐੱਮਬੀਡੀ ਦੀਆਂ ਡੁਬਲੀਕੇਟ ਕਿਤਾਬਾਂ ਵੇਚਣ ਵਾਲੇ ਪਬਲਿਸ਼ਰ, ਪ੍ਰਿੰਟਿੰਗ ਪ੍ਰੈਸ ਅਤੇ ਐਮਬੀਡੀ ਨੂੰ ਬਾਈਡਿੰਗ ਕਰਨ ਵਾਲੇ ਚਾਰ ਮੁਲਜ਼ਮਾਂ ਖ਼ਿਲਾਫ਼ ਕਾਪੀਰਾਈਟ ਦਾ ਕੇਸ ਦਰਜ ਕੀਤਾ ਹੈ। ਪੁਲੀਸ ਨੇ ਮਾਮਲੇ ਦੀ ਜਾਂਚ ਦੌਰਾਨ ਇੱਕ ਮੁਲਜ਼ਮ ਨੂੰ ਵੀ ਗ੍ਰਿਫ਼ਤਾਰ ਕੀਤਾ ਹੈ। ਫੜੇ ਗਏ ਮੁਲਜ਼ਮ ਦੀ ਪਛਾਣ ਵਿਜੈ ਕੁਮਾਰ ਵਾਸੀ ਅਰਜੁਨ ਨਗਰ ਵਜੋਂ ਹੋਈ ਹੈ। ਫਰਾਰ ਮੁਲਜ਼ਮਾਂ ਦੀ ਪਛਾਣ ਪ੍ਰੀਤ ਪਬਲਿਸ਼ਰ ਦੇ ਮਾਲਕ ਗੁਰਪ੍ਰੀਤ ਸਿੰਘ ਅਤੇ ਕਿਸ਼ਨਪੁਰਾ ਚੌਕ ਦੇ ਰਹਿਣ ਵਾਲੇ ਗਾਂਧੀ ਬਿੰਦਰ ਵਜੋਂ ਹੋਈ ਹੈ। ਪੁਲੀਸ ਨੇ ਦੋਆਬਾ ਚੌਕ ਵਾਸੀ ਯੋਜਨਾ ਪ੍ਰਿੰਟਿੰਗ ਪ੍ਰੈਸ ਖ਼ਿਲਾਫ਼ ਵੀ ਕੇਸ ਦਰਜ ਕਰ ਲਿਆ ਹੈ। ਪੁਲੀਸ ਨੇ ਗੁਰਦੇਵ ਸਿੰਘ ਵਾਸੀ ਅਰਜੁਨ ਨਗਰ ਦੀ ਸ਼ਿਕਾਇਤ ’ਤੇ ਅੱਡਾ ਟਾਂਡਾ ਗੇਟ ਨੇੜੇ ਸਥਿਤ ਇਕ ਦੁਕਾਨ ’ਤੇ ਛਾਪਾ ਮਾਰ ਕੇ ਇਕ ਮੁਲਜ਼ਮ ਨੂੰ ਗ੍ਰਿਫਤਾਰ ਕੀਤਾ ਹੈ।