ਐੱਸਏਐੱਸ ਨਗਰ(ਮੁਹਾਲੀ): ਕੇਂਦਰੀ ਗ੍ਰਹਿ ਮੰਤਰਾਲੇ ਦੇ ਸਹਿਯੋਗ ਨਾਲ ਯੁਵਾ ਮਾਮਲੇ ਅਤੇ ਖੇਡ ਮੰਤਰਾਲੇ ਦੇ ਅਧੀਨ ਕੰਮ ਕਰ ਰਹੇ ਨਹਿਰੂ ਯੁਵਾ ਕੇਂਦਰ ਸੰਗਠਨ ਵੱਲੋਂ ਚਾਲੂ ਵਰ੍ਹੇ ਦਾ ਚੌਥਾ ਕਸ਼ਮੀਰੀ ਯੂਥ ਐਕਸਚੇਂਜ ਪ੍ਰੋਗਰਾਮ 16 ਤੋਂ 21 ਨਵੰਬਰ ਤੱਕ ਕੀਤਾ ਜਾ ਰਿਹਾ ਹੈ। ਇੰਡੀਅਨ ਇੰਸਟੀਟਿਊਟ ਆਫ ਸਾਇੰਸ ਐਜੂਕੇਸ਼ਨਲ ਐਂਡ ਰਿਸਰਚ (ਆਈਸਰ) ’ਚ ਕਰਾਏ ਜਾ ਰਹੇ ਛੇ ਰੋਜ਼ਾ ਪ੍ਰੋਗਰਾਮ ’ਚ, ਕਸ਼ਮੀਰ ਦੇ 6 ਚੁਣੇ ਜ਼ਿਲ੍ਹਿਆਂ (ਅਨੰਤਨਾਗ, ਕੁਪਵਾੜਾ, ਬਾਰਾਮੂਲਾ, ਬਡਗਾਮ, ਸ੍ਰੀਨਗਰ ਅਤੇ ਪੁਲਵਾਮਾ) ਦੇ 18-22 ਸਾਲ ਦੀ ਉਮਰ ਦੇ 120 ਕਸ਼ਮੀਰੀ ਨੌਜਵਾਨ, 12 ਟੀਮ ਲੀਡਰਾਂ ਦੇ ਨਾਲ ਮੇਜ਼ਬਾਨ ਰਾਜ ਦੇ ਸੱਭਿਆਚਾਰ ਅਤੇ ਵਿਰਾਸਤ ਦੀ ਪੜਚੋਲ ਕਰਨ ਲਈ ਹਿੱਸਾ ਲੈਣਗੇ। -ਖੇਤਰੀ ਪ੍ਰਤੀਨਿਧ