ਪਾਇਲ: ਸੰਤ ਬਲਜਿੰਦਰ ਸਿੰਘ ਰਾੜਾ ਸਾਹਿਬ ਵਾਲਿਆਂ ਦੀ ਅਗਵਾਈ ਹੇਠ ਚੱਲ ਰਹੇ ਸੰਤ ਈਸ਼ਰ ਸਿੰਘ ਮੈਮੋਰੀਅਲ ਹਸਪਤਾਲ ਦੇ ਫਿਜ਼ੀਓਥੈਰੇਪੀ ਵਿਭਾਗ ਦੇ ਨਵੇਂ ਵਾਰਡ ਦਾ ਉਦਘਾਟਨ ਸਾਬਕਾ ਡਾਇਰੈਕਟਰ ਰਾਕੇਸ਼ ਕੁਮਾਰ ਨੇ ਕੀਤਾ। ਹਸਪਤਾਲ ਦੇ ਚੀਫ ਓਪਰੇਟਿੰਗ ਅਫ਼ਸਰ, ਹੱਡੀਆਂ ਅਤੇ ਜੋੜਾਂ ਦੇ ਮਾਹਿਰ ਡਾ. ਹਰਪ੍ਰੀਤ ਸਿੰਘ ਗਿੱਲ ਅਤੇ ਸੀਨੀਅਰ ਫਿਜ਼ੀਓਥੈਰੇਪਿਸਟ ਡਾ. ਅਰਨਦੀਪ ਕੌਰ ਨੇ ਦੱਸਿਆ ਕਿ ਫਿਜ਼ੀਓਥੈਰੇਪੀ ਨਾਲ ਪਿੱਠ, ਗਰਦਨ, ਮੋਢੇ, ਗੋਡੇ ਦੇ ਦਰਦ ਤੋਂ ਇਲਾਵਾ ਡਿਸਕ ਪ੍ਰੌਬਲਮ, ਅਧਰੰਗ ਦੇ ਮਰੀਜ਼ ਅਤੇ ਕਿਸੇ ਵੀ ਤਰ੍ਹਾਂ ਦੇ ਪੁਰਾਣੀਆਂ ਸੱਟਾਂ ਵਾਲੇ ਦਰਦ ਤੋਂ ਛੁਟਕਾਰਾ ਪਾਇਆ ਜਾ ਸਕਦਾ ਹੈ। ਹਸਪਤਾਲ ਦੇ ਟਰੱਸਟੀ ਮਲਕੀਤ ਸਿੰਘ ਪਨੇਸਰ ਨੇ ਦੱਸਿਆ ਕਿ ਇਸ ਤੋਂ ਇਲਾਵਾ ਵੱਡੇ ਆਪ੍ਰੇਸ਼ਨਾਂ ਦਾ ਪ੍ਰਬੰਧ, ਰੰਗੀਨ ਸਕੈਨ, ਖੂਨ ਟੈਸਟ ਲਈ ਲੈਬ, ਹਰ ਤਰ੍ਹਾਂ ਦੀ ਸਰਜਰੀ ਲਈ ਮਾਡਿਊਲਰ ਆਪ੍ਰੇਸ਼ਨ ਥੀਏਟਰ, ਦੂਰਬੀਨ ਨਾਲ ਹੋਣ ਵਾਲੇ ਆਪ੍ਰੇਸ਼ਨਾਂ ਵਰਗੀਆਂ ਸਹੂਲਤਾਂ ਉਪਲੱਬਧ ਹਨ। -ਪੱਤਰ ਪ੍ਰੇਰਕ