ਸੋਨਭੱਦਰ (ਯੂਪੀ): ਸੋਨਭੱਦਰ ਜ਼ਿਲ੍ਹੇ ਦੇ ਇਕ ਇੰਟਰ ਕਾਲਜ ਦੇ ਬਾਥਰੂਮ ਵਿੱਚ ਇਕ ਨਾਬਾਲਗ ਵੱਲੋਂ ਕਥਿਤ ਤੌਰ ’ਤੇ ਕੈਮਰਾ ਲਗਾਉਣ ਦੀ ਸ਼ਿਕਾਇਤ ਮਗਰੋਂ ਪੁਲੀਸ ਨੇ ਉਸ ਦੇ ਪਿਤਾ ਨੂੰ ਹਿਰਾਸਤ ਵਿੱਚ ਲੈ ਕੇ ਪੁੱਛ-ਗਿੱਛ ਸ਼ੁਰੂ ਕਰ ਦਿੱਤੀ ਹੈ। ਇਕ ਅਧਿਕਾਰੀ ਨੇ ਐਤਵਾਰ ਨੂੰ ਇਹ ਜਾਣਕਾਰੀ ਦਿੱਤੀ। ਸੋਨਭੱਦਰ ਦੇ ਐੱਸਐੱਸਪੀ ਕਾਲੂ ਸਿੰਘ ਨੇ ਦੱਸਿਆ ਕਿ ਸ਼ਨਿੱਚਰਵਾਰ ਨੂੰ ਪੁਲੀਸ ਨੂੰ ਸੂਚਨਾ ਮਿਲੀ ਕਿ ਗ੍ਰਾਮ ਧੁਰਿਆ ਸਥਿਤ ਸੁਤੰਤਰਤਾ ਸੰਗਰਾਮ ਸੈਨਾਨੀ ਬ੍ਰਹਮਦੇਵ ਇੰਟਰ ਕਾਲਜ ਦੇ ਕੁੜੀਆਂ ਦੇ ਬਾਥਰੂਮ ਦੀ ਕੰਧ ਮੁਲਜ਼ਮ ਦੇ ਘਰ ਨਾਲ ਲੱਗਦੀ ਹੈ। ਉਨ੍ਹਾਂ ਕਿਹਾ ਕਿ ਇਸੇ ਦਾ ਫਾਇਦਾ ਚੁੱਕਦਿਆਂ ਨਾਬਾਲਗ ਨੇ ਆਪਣੇ ਘਰ ਦੀ ਕੰਧ ’ਤੇ ਬਾਥਰੂਮ ਵੱਲ ਛੋਟਾ ਜਿਹਾ ਕੈਮਰਾ ਲਗਾ ਦਿੱਤਾ। -ਪੀਟੀਆਈ