ਬੀਰਬਲ ਰਿਸ਼ੀ
ਸ਼ੇਰਪੁਰ, 18 ਨਵੰਬਰ
ਪਿੰਡ ਮਾਹਮਦਪੁਰ ਦੇ ਸਰਪੰਚ ਗੁਰਮੀਤ ਸਿੰਘ ਸੰਧੂ ਵੱਲੋਂ ਪਿੰਡ ਦੀਆਂ ਲੋੜਵੰਦ ਧੀਆਂ ਲਈ ਬਿਨਾਂ ਕਿਸੇ ਪਾਰਟੀਬਾਜ਼ੀ ਤੇ ਭੇਦਭਾਵ ਤੋਂ ਆਪਣੇ ਪੱਧਰ ’ਤੇ ਸ਼ੁਰੂ ਕੀਤੀ ਗਈ ਸ਼ਗਨ ਸਕੀਮ ਤਹਿਤ ਪਿੰਡ ਦੀਆਂ ਦੋ ਧੀਆਂ ਦੇ ਵਿਆਹ ਮੌਕੇ ਇੱਕੀ-ਇੱਕੀ ਹਜ਼ਾਰ ਦੀ ਰਾਸ਼ੀ ਭੇਟ ਕੀਤੀ ਗਈ ਹੈ। ਸਰਪੰਚ ਗੁਰਮੀਤ ਸਿੰਘ ਸੰਧੂ ਮਾਹਮਦਪੁਰ ਨੇ ਦੱਸਿਆ ਕਿ ਚੋਣ ਤੋਂ ਪਹਿਲਾਂ ਕੀਤੇ ਵਾਅਦੇ ਤਹਿਤ ਪਿੰਡ ਦੀਆਂ ਦੋ ਧੀਆਂ ਹਰਪ੍ਰੀਤ ਕੌਰ ਅਤੇ ਨਜ਼ਮਾਂ ਦੇ ਵਿਆਹ ਮੌਕੇ ਉਕਤ ਰਾਸ਼ੀ ਦਿੱਤੀ ਗਈ ਹੈ ਅਤੇ ਚੋਣ ਜਿੱਤਣ ਮਗਰੋਂ ਹੁਣ ਤੱਕ ਪਿੰਡ ਦੀਆਂ ਤਿੰਨ ਧੀਆਂ ਇਸ ਨਿੱਜੀ ਸ਼ਗਨ ਸਕੀਮ ਦਾ ਲਾਭ ਲੈ ਚੁੱਕੀਆਂ ਹਨ। ਇੱਕ ਸਵਾਲ ਦੇ ਜਵਾਬ ਵਿੱਚ ਸਰਪੰਚ ਸ੍ਰੀ ਸੰਧੂ ਨੇ ਕਿਹਾ ਕਿ ਭਾਵੇਂ ਇੱਕੋ ਦਿਨ 10 ਧੀਆਂ ਦੇ ਵਿਆਹ ਹੋਣ ਉਹ ਆਪਣੇ ਵਾਅਦੇ ਅਨੁਸਾਰ ਪਿੰਡ ਦੀ ਧੀ ਨੂੰ ਉਕਤ ਰਾਸ਼ੀ ਦੇਣ ਲਈ ਵਚਨਬੱਧ ਹਨ। ਇਸ ਮੌਕੇ ਸਮੂਹ ਪੰਚਾਇਤ ਮੈਂਬਰਾਂ ਤੋਂ ਇਲਾਵਾ ਉਨ੍ਹਾਂ ਦੇ ਕਰੀਬੀ ਸਾਥੀ ਨਿਰਭੈ ਸਿੰਘ ਸਮਰਾ ਖਾਸ ਤੌਰ ’ਤੇ ਹਾਜ਼ਰ ਸਨ।