ਪੱਤਰ ਪ੍ਰੇਰਕ
ਸ਼ਾਹਬਾਦ ਮਾਰਕੰਡਾ, 18 ਨਵੰਬਰ
ਸਰਵ ਸਮਾਜ ਕਲਿਆਣ ਸੇਵਾ ਸਮਿਤੀ ਤੇ ਸੈਣੀ ਯੂਥ ਫੈਡਰੇਸ਼ਨ ਵੱਲੋਂ ਭਿਵਾਨੀ ਖੇੜਾ ਯੂਥ ਕਲੱਬ ਦੇ ਸਹਿਯੋਗ ਨਾਲ ਰਣਮੁਕਤੇਸ਼ਵਰ ਮਹਾਂਦੇਵ ਮੰਦਰ ਭਿਵਾਨੀ ਖੇੜਾ ਵਿੱਚ ਖੂਨਦਾਨ ਕੈਂਪ ਲਾਇਆ ਗਿਆ। ਕੈਂਪ ਦਾ ਆਰੰਭ ਰਣਮੁਕਤੇਸ਼ਵਰ ਮਹਾਂਦੇਵ ਮੰਦਰ ਦੇ ਮਹੰਤ ਦੁਰਗਾ ਦਾਸ ਤੇ ਵਿਸ਼ੇਸ਼ ਮਹਿਮਾਨ ਸਮਾਜ ਸੇਵੀ ਡਾ. ਸੱਤਿਆ ਭੂਸ਼ਣ ਨੇ ਕੀਤਾ। ਇਸ ਦੌਰਾਨ 19 ਵਿਅਕਤੀਆਂ ਵੱਲੋਂ ਖੂਨਦਾਨ ਕੀਤਾ ਗਿਆ। ਕੈਂਪ ਵਿੱਚ ਪੁੱਜਣ ’ਤੇ ਕਮੇਟੀ ਦੇ ਸਰਪਰਸਤ ਨਰੇਸ਼ ਸੈਣੀ, ਮੀਡੀਆ ਇੰਚਾਰਜ ਤਰੁਣ ਵਧਵਾ ,ਖਜ਼ਾਨਚੀ ਰਿਸ਼ੀਪਾਲ ਮਥਾਣਾ, ਫੈਡਰੇਸ਼ਨ ਦੇ ਪ੍ਰਧਾਨ ਮੋਹਿਤ ਸੈਣੀ ਤੇ ਨਿਖਲ ਸੈਣੀ ਵੱਲੋਂ ਮਹਿਮਾਨਾਂ ਦਾ ਸਵਾਗਤ ਕੀਤਾ ਗਿਆ। ਮੁੱਖ ਮਹਿਮਾਨ ਮਹੰਤ ਦੁਰਗਾ ਦਾਸ ਨੇ ਕਿਹਾ ਕਿ ਖੂਨ ਨੂੰ ਨਕਲੀ ਢੰਗ ਨਾਲ ਨਹੀਂ ਬਣਾਇਆ ਜਾ ਸਕਦਾ। ਇਹ ਮਨੁੱਖੀ ਸਰੀਰ ਦੁਆਰਾ ਹੀ ਖੁਦ ਪੈਦਾ ਹੁੰਦਾ ਹੈ। ਇਕ ਵਾਰ ਖੂਨਦਾਨ ਕਰਕੇ ਤਿੰਨ ਵਿਅਕਤੀਆਂ ਦੀ ਜਾਨ ਬਚਾਈ ਜਾ ਸਕਦੀ ਹੈ। ਸਮਾਜ ਸੇਵੀ ਡਾ. ਸੱਤਿਆ ਭੂਸ਼ਣ ਸੈਣੀ ਨੇ ਲੋਕਾਂ ਨੂੰ ਖੂਨਦਾਨ ਕਰਨ ਦੀ ਅਪੀਲ ਕੀਤੀ। ਨਰੇਸ਼ ਸੈਣੀ ਨੇ ਦੱਸਿਆ ਕਿ ਕਈ ਵਾਰ ਮਰੀਜ਼ਾਂ ਦੇ ਸਰੀਰ ਵਿਚ ਖੂਨ ਦੀ ਮਾਤਰਾ ਇੰਨੀ ਘੱਟ ਹੁੰਦੀ ਹੈ ਕਿ ਉਨ੍ਹਾਂ ਨੂੰ ਕਿਸੇ ਹੋਰ ਤੋਂ ਖੂਨ ਲੈਣਾ ਪੈਂਦਾ ਹੈ। ਅਜਿਹੀ ਹੰਗਾਮੀ ਸਥਿਤੀ ਵਿੱਚ ਖੂਨਦਾਨ ਕਰਨ ਲਈ ਅੱਗੇ ਆਉਣਾ ਚਾਹੀਦਾ ਹੈ । ਫੈਡਰੇਸ਼ਨ ਦੇ ਪ੍ਰਧਾਨ ਮੋਹਿਤ ਸੈਣੀ ਨੇ ਦੱਸਿਆ ਕਿ ਕੈਂਪ ਵਿਚ 19 ਵਿਅਕਤੀਆਂ ਨੇ ਖੂਨਦਾਨ ਕੀਤਾ। ਇਸ ਮੌਕੇ ਖੂਨ ਦਾਨੀਆਂ ਦਾ ਸਨਮਾਨ ਕੀਤਾ ਗਿਆ। ਇਸ ਮੌਕੇ ਅਨਿਲ ਸੈਣੀ, ਕਰਨੈਲ ਸੈਣੀ, ਪ੍ਰਦੀਪ ਸੈਣੀ, ਮੋਹਿਤ ਸੈਣੀ, ਕਾਲਾ ,ਦਿਵਾਂਸ਼ੂ, ਮੋਹਨ ਲਾਲ, ਜੈ ਸਿੰਘ, ਲੀਲਾ ਰਾਮ, ਕਰਮ ਚੰਦ ਸੈਣੀ, ਖੇਮ ਚੰਦ, ਦਿਵਿਆ ਸੈਣੀ ਮੌਜੂਦ ਸਨ।