ਨਿੱਜੀ ਪੱਤਰ ਪ੍ਰੇਰਕ
ਖੰਨਾ, 18 ਨਵੰਬਰ
ਇਥੋਂ ਦੇ ਮਾਲੇਰਕੋਟਲਾ ਰੋਡ ਸਥਿਤ ਇੱਕ ਰੈਸਤਰਾਂ ਵਿੱਚ ਸ਼ਾਪਕੀਪਰ ਐਸੋਸ਼ੀਏਸ਼ਨ ਦੇ ਮੈਬਰਾਂ ਦੀ ਇੱਕਤਰਤਾ ਵਰਿੰਦਰ ਸਿੰਘ ਦਹੇਲੇ ਦੀ ਪ੍ਰਧਾਨਗੀ ਹੇਠ ਹੋਈ ਜਿਸ ਵਿਚ ਐਸੋਸ਼ੀਏਸ਼ਨ ਦੇ ਪਿਛਲੇ ਤਿੰਨ ਸਾਲਾਂ ਦੌਰਾਨ ਕਰਵਾਏ ਕਾਰਜਾਂ ਦੀ ਰਿਪ੍ਰੋਟ ਪੇਸ਼ ਕਰਦਿਆਂ ਐਸੋਸ਼ੀਏਸ਼ਨ ਦੀ ਅਗਲੇ ਤਿੰਨ ਸਾਲ ਲਈ ਚੋਣ ਦਾ ਏਜੰਡਾ ਲਿਆਂਦਾ ਗਿਆ। ਮੀਟਿੰਗ ਵਿੱਚ ਹਾਜ਼ਰ ਮੈਬਰਾਂ ਨੇ ਸਰਬ ਸੰਮਤੀ ਨਾਲ ਮੁੜ ਵਰਿੰਦਰ ਸਿੰਘ ਦਹੇਲੇ ਨੂੰ ਪ੍ਰਧਾਨ ਚੁਣਿਆ ਅਤੇ ਬਾਕੀ ਟੀਮ ਬਣਾਉਣ ਦੇ ਅਧਿਕਾਰ ਵੀ ਉਨ੍ਹਾਂ ਨੂੰ ਸੌਂਪੇ ਗਏ। ਇਸ ਮੌਕੇ ਸ੍ਰੀ ਦਹੇਲੇ ਨੇ ਕਿਹਾ ਕਿ ਉਹ ਆਪਣੀ ਜ਼ਿੰਮੇਵਾਰੀ ਤਨਦੇਹੀ ਨਾਲ ਨਿਭਾਉਣਗੇ।