ਨਿੱਜੀ ਪੱਤਰ ਪ੍ਰੇਰਕ
ਫ਼ਤਹਿਗੜ੍ਹ ਸਾਹਿਬ, 18 ਨਵੰਬਰ
ਜ਼ਿਲ੍ਹਾ ਬਾਰ ਐਸੋਸੀਏਸ਼ਨ ਦੇ ਪ੍ਰਧਾਨ ਅਮਰਦੀਪ ਸਿੰਘ ਧਾਰਨੀ ਦੀ ਅਗਵਾਈ ਵਿੱਚ ਅੰਮ੍ਰਿਤਸਰ ਦੇ ਦੋ ਵਕੀਲ ਭਰਾਵਾਂ ਦੀ ਹੋਈ ਕੁੱਟਮਾਰ ਖ਼ਿਲਾਫ਼ ਅੱਜ ਇੱਥੇ ਵਕੀਲਾਂ ਨੇ ਹੜਤਾਲ ਕਰ ਕੇ ਕੋਰਟ ਕੰਪਲੈਕਸ ਅੱਗੇ ਧਰਨਾ ਦਿੱਤਾ। ਸ੍ਰੀ ਧਾਰਨੀ ਨੇ ਦੱਸਿਆ ਕਿ ਅੰਮ੍ਰਿਤਸਰ ਵਿੱਚ ਆਪਣੇ ਘਰ ਵਾਲੀ ਗਲੀ ਵਿੱਚੋਂ ਤੇਜ਼ ਰਫ਼ਤਾਰ ਗੱਡੀ ਚਾਲਕ ਨੂੰ ਐਡਵੋਕੇਟ ਹਿਮਾਂਸ਼ੂ ਅਰੋੜਾ ਅਤੇ ਐਡਵੋਕੇਟ ਗੌਰਵ ਅਰੋੜਾ ਵੱਲੋਂ ਰੋਕਣ ਦੀ ਕੋਸ਼ਿਸ਼ ਕੀਤੀ ਗਈ ਤਾਂ ਕਾਰ ਸਵਾਰਾਂ ਨੇ ਉਨ੍ਹਾਂ ਦੀ ਕੁੱਟਮਾਰ ਕੀਤੀ। ਉਨ੍ਹਾਂ ਕਿਹਾ ਕਿ ਇਸ ਸਬੰਧੀ ਪੁਲੀਸ ਨੂੰ ਸ਼ਿਕਾਇਤ ਦੇ ਬਾਵਜੂਦ ਕੋਈ ਕਾਰਵਾਈ ਨਹੀਂ ਹੋਈ। ਇਸ ਕਰ ਕੇ ਅੰਮ੍ਰਿਤਸਰ ਬਾਰ ਐਸੋਸੀਏਸ਼ਨ ਵੱਲੋਂ ਦਿੱਤੇ ਸੂਬਾ ਪੱਧਰੀ ਸੱਦੇ ’ਤੇ ਇੱਥੇ ਹੜਤਾਲ ਕਰ ਕੇ ਧਰਨਾ ਦਿੱਤਾ ਗਿਆ ਹੈ।
ਇਸ ਮੌਕੇ ਜਨਰਲ ਸਕੱਤਰ ਵਿਵੇਕ ਸ਼ਰਮਾ, ਸਾਬਕਾ ਪ੍ਰਧਾਨ ਗਗਨਦੀਪ ਸਿੰਘ ਵਿਰਕ, ਰਾਜਵੀਰ ਸਿੰਘ ਗਰੇਵਾਲ, ਪੀਸੀ ਜੋਸ਼ੀ, ਬ੍ਰਿਜ ਮੋਹਨ ਸਿੰਘ, ਨਰਿੰਦਰ ਸਿੰਘ ਟਿਵਾਣਾ, ਕੁਲਵੰਤ ਸਿੰਘ ਖੇੜਾ, ਰਣਜੀਤ ਸਿੰਘ ਗਰੇਵਾਲ, ਹਰਜੀਤ ਸਿੰਘ ਭਲਮਾਜਰਾ, ਭਵਨਪ੍ਰੀਤ ਸਿੰਘ, ਮਾਯੰਕ ਖੁਰਮੀ, ਕਰਮਜੀਤ ਜਾਨੂੰਹਾਂ, ਅੰਮ੍ਰਿਤਪਾਲ ਸਿੰਘ ਸਰਾਓ, ਐੱਮਪੀਐੱਸ ਬਤਰਾ, ਭੁਪਿੰਦਰ ਸਿੰਘ ਸੋਢੀ, ਅਮਨਦੀਪ ਸਿੰਘ ਸੇਖਵਾਂ, ਰਜਿੰਦਰ ਸਿੰਘ ਖੁਰਮੀ, ਹਰਦੇਵ ਸਿੰਘ ਰਾਏ ਆਦਿ ਹਾਜ਼ਰ ਸਨ।