ਚੰਡੀਗੜ੍ਹ: ਪੀਜੀਆਈਐਮਈਆਰ, ਚੰਡੀਗੜ੍ਹ ਵਿੱਚ ਚਮੜੀ ਵਿਗਿਆਨ ਵਿਭਾਗ ਵੱਲੋਂ ਇੰਟਰਨੈਸ਼ਨਲ ਪੈਮਫਿਗਸ ਐਂਡ ਪੈਮਫੀਗੌਇਡ ਫਾਊਂਡੇਸ਼ਨ (ਆਈਪੀਪੀਐਫ) ਤੇ ਯੂਰੋਪੀਅਨ ਅਕੈਡਮੀ ਆਫ ਡਰਮਾਟੋਲੋਜੀ ਐਂਡ ਵੈਨੇਰੀਓਲੋਜੀ ਦੇ ਸਹਿਯੋਗ ਨਾਲ ਪੈਮਫਿਗਸ ਅਤੇ ਪੈਮਫੀਗੌਇਡ ਵਿਸ਼ੇ ’ਤੇ ਕਾਨਫਰੰਸ ਕਰਵਾਈ ਗਈ। ਇਸ ਵਿੱਚ ਦੇਸ਼ ਭਰ ਤੋਂ 315 ਡੈਲੀਗੇਟ ਨੇ ਹਿੱਸਾ ਲਿਆ। ਕਾਨਫਰੰਸ ਦੇ ਪ੍ਰਬੰਧਕੀ ਸਕੱਤਰ ਡਾ. ਦੀਪਾਂਕਰ ਡੀ ਨੇ ਕਿਹਾ ਕਿ ਪੀਜੀਆਈ ਵਿੱਚ ਚਮੜੀ ਵਿਗਿਆਨ ਵਿਭਾਗ ਆਟੋਇਮਿਊਨ ਬਲਿਸਟਰਿੰਗ ਰੋਗ ਦੇ ਮਰੀਜ਼ਾਂ ਦੀ ਦੇਖਭਾਲ ਲਈ ਮੋਹਰੀ ਰਿਹਾ ਹੈ। ਉਨ੍ਹਾਂ ਕਿਹਾ ਕਿ ਕਲੀਨਿਕ ਨੇ ਬੱਚਿਆਂ ਵਿੱਚ ਬੁੱਲਸ ਪੈਮਫੀਗੌਇਡ, ਝਿੱਲੀ ਪੈਮਫੀਗੌਇਡ, ਡਰਮੇਟਾਇਟਸ ਹਰਪੇਟੀਫਾਰਮਿਸ, ਪੈਮਫਿਗਸ ਵਲਗਾਰਿਸ, ਪੈਮਫਿਗਸ ਫੋਲੀਸੀਅਸ ਅਤੇ ਆਟੋਇਮਿਊਨ ਛਾਲੇ ਦੀਆਂ ਬਿਮਾਰੀਆਂ ਦੇ ਅੰਕੜਿਆਂ ਦਾ ਵਿਸ਼ਲੇਸ਼ਣ ਕੀਤਾ ਹੈ। -ਟਨਸ