ਨਵੀਂ ਦਿੱਲੀ, 19 ਨਵੰਬਰ
Russian President Putin likely to visit India next year: ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੂਤਿਨ ਦੇ ਅਗਲੇ ਸਾਲ ਭਾਰਤ ਦਾ ਦੌਰਾ ਕਰਨ ਦੀ ਸੰਭਾਵਨਾ ਹੈ। ਉਹ ਯੂਕਰੇਨ ਦੀ ਜੰਗ ਤੋਂ ਬਾਅਦ ਪਹਿਲੀ ਵਾਰ ਭਾਰਤ ਆਉਣਗੇ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਸ ਸਾਲ ਜੁਲਾਈ ਦੌਰਾਨ ਮਾਸਕੋ ’ਚ ਸੰਮੇਲਨ ਮੌਕੇ ਰੂਸੀ ਰਾਸ਼ਟਰਪਤੀ ਨੂੰ ਭਾਰਤ ਦੌਰੇ ਦਾ ਸੱਦਾ ਦਿੱਤਾ ਸੀ। ਇਸ ਦੌਰਾਨ ਅੱਜ ਕਰੈਮਲਿਨ (ਰੂਸ) ਦੇ ਤਰਜਮਾਨ ਦਮਿਤਰੀ ਪੈਸਕੋਵ ਨੇ ਭਾਰਤ ਦੇ ਸੀਨੀਅਰ ਐਡੀਟਰ ਨਾਲ ਵੀਡੀਓ ਗੱਲਬਾਤ ਦੌਰਾਨ ਭਾਰਤ ਤੇ ਰੂਸ ਵਿਚਾਲੇ ਦੁਵੱਲੇ ਮਜ਼ਬੂਤ ਸਬੰਧਾਂ ਦਾ ਹਵਾਲਾ ਦਿੱਤਾ ਅਤੇ ਆਖਿਆ ਕਿ ਪੂਤਿਨ ਭਾਰਤ ਦਾ ਦੌਰਾ ਕਰਨਗੇ ਤੇ ਇਸ ਸਬੰਧੀ ਰੂਸ ਦੇ ਰਾਸ਼ਟਰਪਤੀ ਦਫਤਰ ਨੇ ਤਿਆਰੀਆਂ ਆਰੰਭ ਦਿੱਤੀਆਂ ਹਨ ਪਰ ਪੈਸਕੋਵ ਨੇ ਇਸ ਸਬੰਧੀ ਕੋਈ ਤਰੀਕ ਨਹੀਂ ਐਲਾਨੀ। ਦੱਸਣਾ ਬਣਦਾ ਹੈ ਕਿ ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਸ ਸਾਲ ਦੋ ਵਾਰ ਜੁਲਾਈ ਤੇ ਅਕਤੂਬਰ ਵਿਚ ਰੂਸ ਦਾ ਦੌਰਾ ਕੀਤਾ ਹੈ। ਪੀਟੀਆਈ