ਨਵੀਂ ਦਿੱਲੀ:
ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੂਤਿਨ ਅਗਲੇ ਸਾਲ ਭਾਰਤ ਦਾ ਦੌਰਾ ਕਰ ਸਕਦੇ ਹਨ। ਸੂਤਰਾਂ ਨੇ ਆਖਿਆ ਕਿ ਦੋਵੇਂ ਮੁਲਕ ਦੌਰੇ ਦੀ ਸੰਭਾਵਨਾ ਨੂੰ ਦੇਖ ਰਹੇ ਹਨ ਪਰ ਹਾਲੇ ਕੁਝ ਵੀ ਤੈਅ ਨਹੀਂ ਕੀਤਾ ਗਿਆ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਸੇ ਸਾਲ ਜੁਲਾਈ ਮਹੀਨੇ ਮਾਸਕੋ ’ਚ ਸੰਮੇਲਨ ਮੌਕੇ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੂਤਿਨ ਨਾਲ ਮੁਲਾਕਾਤ ਦੌਰਾਨ ਉਨ੍ਹਾਂ ਨੂੰ ਭਾਰਤ ਦੌਰੇ ਦਾ ਸੱਦਾ ਦਿੱਤਾ ਸੀ। ਰੂਸੀ ਤਰਜਮਾਨ ਦਮਿਤਰੀ ਪੈਸਕੋਵ ਨੇ ਦੱਸਿਆ ਕਿ ਪੂਤਿਨ ਭਾਰਤ ਦਾ ਦੌਰਾ ਕਰਨਗੇ ਪਰ ਉਨ੍ਹਾਂ ਕੋਈ ਖਾਸ ਤਰੀਕ ਨਹੀਂ ਦੱਸੀ। -ਪੀਟੀਆਈ