ਇਸਲਾਮਾਬਾਦ:
ਪਾਕਿਸਤਾਨ ਦੀ ਸੁਪਰੀਮ ਕੋਰਟ ਨੇ ਫੌਜ ਮੁਖੀ ਦਾ ਕਾਰਜਕਾਲ ਤਿੰਨ ਸਾਲ ਤੋਂ ਵਧਾ ਕੇ ਪੰਜ ਸਾਲ ਕਰਨ ਨੂੰ ਚੁਣੌਤੀ ਦਿੰਦੀ ਪਟੀਸ਼ਨ ਅੱਜ ਖਾਰਜ ਕਰ ਦਿੱਤੀ। ਜਸਟਿਸ ਅਮੀਨਉਦਦੀਨ ਖ਼ਾਨ ਦੀ ਅਗਵਾਈ ਵਾਲੇ ਸੱਤ ਮੈਂਬਰੀ ਬੈਂਚ ਨੇ ਸਿਖਰਲੀ ਅਦਾਲਤ ਦੇ ਰਜਿਸਟਰਾਰ ਦਫ਼ਤਰ ਦੇ ਮੌਜੂਦਾ ਇਤਰਾਜ਼ਾਂ ਦੌਰਾਨ ਕੇਸ ਦੀ ਨਜ਼ਰਸਾਨੀ ਕੀਤੀ। ਪਟੀਸ਼ਨਰ ਮਹਿਮੂਦ ਅਖਤਰ ਨਕਵੀ ਨੇ ਦਲੀਲ ਦਿੱਤੀ ਸੀ ਕਿ ਮਿਲਟਰੀ ਸੇਵਾਵਾਂ ’ਚ ਹਾਲੀਆ ਸੋਧ ਨੇ ਸੰਵਿਧਾਨਕ ਸੀਮਾਵਾਂ ਦੀ ਉਲੰਘਣਾ ਕੀਤੀ ਹੈ। ਹਾਲਾਂਕਿ ਕਈ ਨੋਟਿਸਾਂ ਦੇ ਬਾਵਜੂਦ ਉਹ ਸੁਣਵਾਈ ਦੌਰਾਨ ਗ਼ੈਰ ਹਾਜ਼ਰ ਰਿਹਾ। ਆਖਰੀ ਸੁਣਾਵਾਈ ਵਿੱਚ ਜੱਜਾਂ ਨੇ ਪਟੀਸ਼ਨਰ ਦੀ ਗ਼ੈਰਹਾਜ਼ਰੀ ਨੂੰ ਇੱਕ ਅਹਿਮ ਕੋਤਾਹੀ ਵਜੋਂ ਲਿਆ ਜੋ ਮਾਮਲੇ ਨੂੰ ਅੱਗੇ ਵਧਾਉਣ ਦੇ ਇਰਾਦੇ ਘਾਟ ਨੂੰ ਦਰਸਾਉਂਦੀ ਹੈ ਅਤੇ ਪਟੀਸ਼ਨ ਖਾਰਜ ਕਰ ਦਿੱਤੀ। ਪਾਕਿਸਤਾਨ ਦੀ ਪਾਰਲੀਮੈਂਟ ਨੇ ਇਸੇ ਮਹੀਨੇ ਦੀ ਸ਼ੁਰੂਆਤ ’ਚ ਕਾਨੂੰਨ ’ਚ ਸੋਧ ਕੀਤੀ ਸੀ ਅਤੇ ਫੌਜ ਮੁਖੀ ਦਾ ਕਾਰਜਕਾਲ ਤਿੰਨ ਤੋਂ ਵਧਾ ਕੇ ਪੰਜ ਸਾਲ ਕਰ ਦਿੱਤਾ ਸੀ। -ਪੀਟੀਆਈ