ਹਰਦਮ ਮਾਨ
ਸਰੀ:
ਕੇਂਦਰੀ ਪੰਜਾਬੀ ਲੇਖਕ ਸਭਾ (ਉੱਤਰੀ ਅਮਰੀਕਾ) ਵੱਲੋਂ ਸਭਾ ਦੇ ਸਾਬਕਾ ਪ੍ਰਧਾਨ ਚਰਨ ਸਿੰਘ ਦੀਆਂ ਨਵ-ਪ੍ਰਕਾਸ਼ਿਤ ਪੁਸਤਕਾਂ ‘ਚਰਨ ਸਿੰਘ ਦਾ ਸਮੁੱਚਾ ਸਾਹਿਤ’ ਤੇ ‘ਸਿਲਸਿਲੇ’ ਰਿਲੀਜ਼ ਕਰਨ ਲਈ ਸੀਨੀਅਰ ਸਿਟੀਜ਼ਨ ਸੈਂਟਰ ਸਰੀ ਵਿਖੇ ਸਮਾਗਮ ਕਰਵਾਇਆ ਗਿਆ।
ਸਮਾਗਮ ਦੀ ਪ੍ਰਧਾਨਗੀ ਸਭਾ ਦੇ ਪ੍ਰਧਾਨ ਪ੍ਰਿਤਪਾਲ ਗਿੱਲ, ਪਲਵਿੰਦਰ ਸਿੰਘ ਰੰਧਾਵਾ, ਚਰਨ ਸਿੰਘ ਅਤੇ ਬਿੱਕਰ ਸਿੰਘ ਖੋਸਾ ਨੇ ਕੀਤੀ। ਇਹ ਸਮਾਗਮ ਕੈਨੇਡਾ ਦੇ ਸ਼ਹੀਦਾਂ ਲਈ ‘ਯਾਦਗਾਰੀ ਦਿਵਸ’ ਨੂੰ ਸਮਰਪਿਤ ਰਿਹਾ। ਸਭਾ ਦੇ ਬਾਨੀ ਤਾਰਾ ਸਿੰਘ ਹੇਅਰ ਅਤੇ ਮਰਹੂਮ ਸ਼ਾਇਰ ਗਿੱਲਮੋਰਾਂ ਵਾਲੀ ਨੂੰ ਉਨ੍ਹਾਂ ਦੀ ਬਰਸੀ ਮੌਕੇ ਯਾਦ ਕੀਤਾ ਗਿਆ।
ਪੁਸਤਕ ‘ਚਰਨ ਸਿੰਘ ਦਾ ਸਮੁੱਚਾ ਸਾਹਿਤ’ ਉੱਪਰ ਇਤਿਹਾਸਕਾਰ ਪ੍ਰੋ. ਕਸ਼ਮੀਰਾ ਸਿੰਘ ਨੇ ਆਪਣੇ ਵਿਚਾਰ ਪੇਸ਼ ਕੀਤੇ। ‘ਸਿਲਸਿਲੇ’ ਨਾਵਲ ਉੱਪਰ ਪ੍ਰਿਤਪਾਲ ਗਿੱਲ, ਇੰਦਰਜੀਤ ਸਿੰਘ ਧਾਮੀ ਅਤੇ ਡਾ. ਦਵਿੰਦਰ ਕੌਰ ਨੇ ਪਰਚੇ ਪੜ੍ਹੇ। ਚਰਨ ਸਿੰਘ ਨੇ ਆਪਣੀਆਂ ਦੋਹਾਂ ਪੁਸਤਕਾਂ ਬਾਰੇ ਸੰਖੇਪ ਵਿੱਚ ਜਾਣਕਾਰੀ ਸਾਂਝੀ ਕੀਤੀ। ਸੁਰਜੀਤ ਸਿੰਘ ਮਾਧੋਪੁਰੀ, ਸੁਰਜੀਤ ਸਿੰਘ ਬਾਠ, ਦਰਸ਼ਨ ਸੰਘਾ, ਡਾ. ਪ੍ਰਿਥੀਪਾਲ ਸਿੰਘ ਸੋਹੀ, ਗੁਰਮੀਤ ਸਿੰਘ ਸਿੱਧੂ, ਅਮਰੀਕ ਪਲਾਹੀ ਅਤੇ ਨਰਿੰਦਰ ਪੰਨੂ ਨੇ ਵੀ ਪੁਸਤਕਾਂ ਉੱਪਰ ਚਰਚਾ ਕੀਤੀ। ਸਭਾ ਵੱਲੋਂ ਚਰਨ ਸਿੰਘ ਨੂੰ ਸਨਮਾਨਿਤ ਕੀਤਾ ਗਿਆ।
ਸਮਾਗਮ ਦੌਰਾਨ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਦਿਵਸ ਮੌਕੇ ਕਵਿਤਾਵਾਂ, ਵਿਚਾਰਾਂ ਨਾਲ ਉਨ੍ਹਾਂ ਦੀ ਖੋਜ ਅਤੇ ਫ਼ਲਸਫ਼ੇ ਦੀ ਚਰਚਾ ਕੀਤੀ ਗਈ। ਸਮਾਗਮ ਵਿੱਚ ਅਮਰੀਕ ਸਿੰਘ ਲੇਲ੍ਹ, ਦਵਿੰਦਰ ਕੌਰ ਜੌਹਲ, ਹਰਚੰਦ ਸਿੰਘ ਬਾਗੜੀ, ਚਮਕੌਰ ਸਿੰਘ ਸੇਖੋਂ, ਬੇਅੰਤ ਸਿੰਘ ਢਿੱਲੋਂ, ਹਰਪਾਲ ਸਿੰਘ ਬਰਾੜ, ਹਰਚੰਦ ਸਿੰਘ ਗਿੱਲ, ਮਨਜੀਤ ਸਿੰਘ ਮੱਲ੍ਹਾ, ਖੁਸ਼ਹਾਲ ਸਿੰਘ ਗਲੋਟੀ, ਪਰਮਿੰਦਰ ਕੌਰ ਬਾਗੜੀ, ਅਰਜਨ ਸਿੰਘ ਧੰਜੂ, ਵੀਤ ਬਾਦਸ਼ਾਹਪੁਰੀ, ਗੁਰਮੁਖ ਸਿੰਘ ਮੋਰਿੰਡਾ, ਜਿਲੇ ਸਿੰਘ, ਕੁਲਦੀਪ ਸਿੰਘ ਜਗਪਾਲ, ਬਲਜੀਤ ਸਿੰਘ ਗਿੱਲ ਅਤੇ ਗੁਰਚਰਨ ਸਿੰਘ ਬਰਾੜ ਨੇ ਸ਼ਿਰਕਤ ਕੀਤੀ।
ਸੰਪਰਕ: +1 604 308 6663