ਮੁੰਬਈ, 20 ਨਵੰਬਰ
ਏਕਨਾਥ ਸ਼ਿੰਦੇ ਦੀ ਅਗਵਾਈ ਵਾਲੀ ਸ਼ਿਵ ਸੈਨਾ ਨੇ ਪੁਲੀਸ ਨੂੰ ਕਿਹਾ ਹੈ ਕਿ ਉਹ ਬਿਟਕੁਆਇਨ ਘੁਟਾਲੇ ਦੇ ਮਾਮਲੇ ਦੀ ਜਾਂਚ ਕਰਨ ਕਿਉਂਕਿ ਸੋਸ਼ਲ ਮੀਡੀਆ ’ਤੇ ਮਹਾ ਵਿਕਾਸ ਅਗਾੜੀ ਆਗੂਆਂ ਦੀਆਂ ਆਡੀਓਜ਼ ਵਾਇਰਲ ਹੋ ਰਹੀਆਂ ਹਨ ਜਿਸ ਦੋਸ਼ ਲਗਾਇਆ ਗਿਆ ਹੈ ਕਿ ਮਹਾ ਵਿਕਾਸ ਅਗਾੜੀ ਦੇ ਕਈ ਆਗੂ ਮਹਾਰਾਸ਼ਟਰ ਵਿਧਾਨ ਸਭਾ ਚੋਣਾਂ ਲਈ ਬਿਟਕੁਆਇਨ ਫੰਡ ਲੈਣ ਦੀ ਕੋਸ਼ਿਸ਼ ਕਰ ਰਹੇ ਸਨ। ਸ਼ਿਵ ਸੈਨਾ ਦੇ ਬੁਲਾਰੇ ਰਾਜੂ ਵਾਘਮਾਰੇ ਨੇ ਮੁੰਬਈ ਪੁਲੀਸ ਦੇ ਡਾਇਰੈਕਟਰ ਜਨਰਲ ਨੂੰ ਪੱਤਰ ਲਿਖ ਕੇ ਆਡੀਓ ਟੇਪਾਂ ਦੀ ਜਾਂਚ ਦੀ ਮੰਗ ਕੀਤੀ ਹੈ।
ਪੱਤਰ ਵਿੱਚ ਕਿਹਾ ਗਿਆ ਹੈ ਕਿ ਆਡੀਓ ਰਿਕਾਰਡਿੰਗ ਵਿੱਚ ਇਹ ਸੁਣਿਆ ਜਾ ਸਕਦਾ ਹੈ ਕਿ ਗੌਰਵ ਮਹਿਤਾ ਹਾਲ ਹੀ ਵਿੱਚ ਸੰਪੰਨ ਹੋਈਆਂ ਲੋਕ ਸਭਾ ਚੋਣਾਂ ਅਤੇ ਵਿਧਾਨ ਸਭਾ ਚੋਣਾਂ ਦੌਰਾਨ ਅਜਿਹੇ ਬਿਟਕੁਆਇਨ ਸੌਦਿਆਂ ਲਈ ਨਕਦ ਇਕੱਠਾ ਕਰਨ ਲਈ ਅਕਸਰ ਯੂਏਈ ਜਾਂਦਾ ਰਿਹਾ ਹੈ।