ਨਵੀਂ ਦਿੱਲੀ, 20 ਨਵੰਬਰ
ਦੇਸ਼ ਦੀ ਸਰਵਉਚ ਅਦਾਲਤ ਨੇ ਅੱਜ ਤਲਾਕ ਦੀ ਪਟੀਸ਼ਨ ’ਤੇ ਸੁਣਵਾਈ ਕਰਦਿਆਂ ਕਿਹਾ ਕਿ ਇਕ ਔਰਤ ਨੂੰ ਹੁਣ ਵੀ ਉਹੀ ਲਾਭ ਮਿਲਣੇ ਚਾਹੀਦੇ ਹਨ ਜੋ ਉਸ ਨੂੰ ਵਿਆਹੀ ਜਾਣ ਵੇਲੇ ਮਿਲਦੇ ਸਨ ਤੇ ਉਹ ਔਰਤ ਜੀਵਨ ਦੀਆਂ ਉਹੀ ਸਹੂਲਤਾਂ ਦੀ ਹੱਕਦਾਰ ਹੈ ਜੋ ਉਹ ਆਪਣੇ ਵਿਆਹ ਵਾਲੇ ਘਰ ਵਿੱਚ ਪ੍ਰਾਪਤ ਕਰਦੀ ਸੀ। ਜਸਟਿਸ ਵਿਕਰਮ ਨਾਥ ਅਤੇ ਪੀ ਬੀ ਵਰਲੇ ਦੇ ਬੈਂਚ ਨੇ ਕੇਰਲਾ ਦੇ ਇੱਕ ਦਿਲ ਦੇ ਮਾਹਰ ਡਾਕਟਰ ਦੀ ਵੱਖ ਰਹਿ ਰਹੀ ਪਤਨੀ ਦਾ ਗੁਜ਼ਾਰਾ ਭੱਤਾ ਵਧਾ ਕੇ 1.75 ਲੱਖ ਰੁਪਏ ਪ੍ਰਤੀ ਮਹੀਨਾ ਕਰ ਦਿੱਤਾ ਜਦਕਿ ਮਦਰਾਸ ਹਾਈ ਕੋਰਟ ਨੇ ਇਹ ਰਕਮ ਘਟਾ ਕੇ 80,000 ਰੁਪਏ ਪ੍ਰਤੀ ਮਹੀਨਾ ਕਰ ਦਿੱਤੀ ਸੀ।
ਅਦਾਲਤ ਨੇ ਕਿਹਾ ਕਿ ਉਹ ਅਪੀਲਕਰਤਾ ਪਤਨੀ ਦੀ ਅਪੀਲ ਨੂੰ ਮਨਜ਼ੂਰ ਕਰਦੇ ਹਨ ਤੇ ਪਹਿਲੀ ਦਸੰਬਰ, 2022 ਦੇ ਮਦਰਾਸ ਹਾਈ ਕੋਰਟ ਦੇ ਹੁਕਮਾਂ ਨੂੰ ਰੱਦ ਕਰਦੇ ਹਨ।