ਪੱਤਰ ਪ੍ਰੇਰਕ
ਤਲਵੰਡੀ ਸਾਬੋ, 20 ਨਵੰਬਰ
ਇਥੋਂ ਦਾ ਇੱਕ ਆੜ੍ਹਤੀਆ ਲੋਕਾਂ ਦੇ ਲੱਖਾਂ ਰੁਪਏ ਲੈ ਕੇ ਰਾਤੋ ਰਾਤ ਪਰਿਵਾਰ ਸਮੇਤ ਫਰਾਰ ਹੋ ਗਿਆ ਹੈ ਜਿਸ ਨੂੰ ਲੈ ਕੇ ਪੀੜਤਾਂ ਨੇ ਪੁਲੀਸ ਕੋਲ ਆੜ੍ਹਤੀ ਨੂੰ ਗ੍ਰਿਫਤਾਰ ਕਰਕੇ ਉਨ੍ਹਾਂ ਦੇ ਰੁਪਏ ਦਿਵਾਉਣ ਦੀ ਅਪੀਲ ਕੀਤੀ ਹੈ। ਜਾਣਕਾਰੀ ਸਥਾਨਕ ਸ਼ਹਿਰ ਦੇ ਕਪਿਲ ਨਾਮ ਦਾ ਆੜ੍ਹਤੀ ਅਨਾਜ ਮੰਡੀ ਵਿੱਚ ਆੜ੍ਹਤ ਕਰਨ ਦੇ ਨਾਲ-ਨਾਲ ਰਾਮਾਂ ਰੋਡ ’ਤੇ ਆਟਾ ਚੱਕੀ ਅਤੇ ਪਸ਼ੂ ਫੀਡ ਫੈਕਟਰੀ ਵੀ ਚਲਾਉਂਦਾ ਸੀ। ਉਹ ਬੀਤੀ ਰਾਤ ਪਰਿਵਾਰ ਸਮੇਤ ਗਾਇਬ ਹੋ ਗਿਆ ਜਿਸ ਬਾਰੇ ਲੋਕਾਂ ਨੂੰ ਅੱਜ ਪਤਾ ਲੱਗਾ। ਡੀਐੱਸਪੀ ਤਲਵੰਡੀ ਸਾਬੋ ਰਾਜ਼ੇਸ ਸਨੇਹੀ ਨੇ ਦੱਸਿਆ ਕਿ ਉਹ ਆੜ੍ਹਤੀ ਅਤੇ ਉਸ ਦੇ ਪਰਿਵਾਰ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਪਰ ਉਨ੍ਹਾਂ ਦਾ ਹਾਲੇ ਫੋਨ ਬੰਦ ਆ ਰਿਹਾ ਹੈ। ਉਨ੍ਹਾਂ ਕਿਹਾ ਕਿ ਉਹ ਇਸ ਮਸਲੇ ਨੂੰ ਹੱਲ ਕਰਨ ਵਿੱਚ ਲੱਗੇ ਹੋਏ ਹਨ।