ਪੱਤਰ ਪ੍ਰੇਰਕ
ਸ਼ਾਹਬਾਦ ਮਾਰਕੰਡਾ, 20 ਨਵੰਬਰ
ਵਿਸ਼ਵ ਪਖਾਨੇ ਦਿਵਸ ’ਤੇ ਬਾਬੈਨ ਦੇ ਇਲਾਕੇ ਦੇ ਸਕੂਲਾਂ, ਆਂਗਨਵਾੜੀ ਕੇਂਦਰਾਂ ਵਿਚ ਸਫਾਈ ਦੀ ਮਹੱਤਤਾ ਸਬੰਧੀ ਵਿਸ਼ੇਸ਼ ਪ੍ਰੋਗਰਾਮ ਕਰਾਏ ਗਏ। ਸਵੱਛ ਭਾਰਤ ਮਿਸ਼ਨ ਦਿਹਾਤੀ ਦੇ ਬਲਾਕ ਕੋਆਰਡੀਨੇਟਰ ਮੋਹਨ ਲਾਲ ਦੀ ਦੇਖ ਰੇਖ ਹੇਠ ਚਲਾਈ ਮੁਹਿੰਮ ਤਹਿਤ ਪਿੰਡ ਕਸੀਥਲ, ਬਿੰਟ ਤੇ ਬੀੜ ਕਾਲਵਾ ਦੇ ਸਕੂਲਾਂ ਸਣੇ ਕਈ ਪਿੰਡਾਂ ਦੇ ਆਂਗਨਵਾੜੀ ਕੇਂਦਰਾਂ ਵਿਚ ਪਖਾਨਿਆਂ ਦੀ ਸਫਾਈ ਕੀਤੀ ਗਈ। ਇਸ ਮੌਕੇ ਸਕੂਲੀ ਬੱਚਿਆਂ ਨੂੰ ਸਫਾਈ ਤੇ ਪਾਣੀ ਦੀ ਮਹੱਤਤਾ ਬਾਰੇ ਜਾਗਰੂਕ ਕੀਤਾ ਗਿਆ। ਸਵੱਛ ਭਾਰਤ ਮਿਸ਼ਨ ਦੇ ਬਲਾਕ ਕੋਆਰਡੀਨੇਟਰ ਮੋਹਨ ਲਾਲ ਨੇ ਦੱਸਿਆ ਕਿ ਸਵੱਛ ਭਾਰਤ ਮਿਸ਼ਨ ਦਾ ਮੁੱਖ ਉਦੇਸ਼ ਪਾਣੀ ਦੀ ਬੱਚਤ ਕਰਨ ਦੇ ਨਾਲ-ਨਾਲ ਪੂਰੇ ਦੇਸ਼ ਨੂੰ ਸਾਫ ਸੁਥਰਾ ਤੇ ਸਿਹਤਮੰਦ ਬਣਾਉਣਾ ਹੈ। ਇਸ ਮੌਕੇ ਪਿੰਡ ਬਿੰਟ ਦੇ ਸਰਪੰਚ ਜੈ ਵੀਰ ਪੂਨੀਆ, ਮਸਟਰ ਸ਼ਰਵਣ ਕੁਮਾਰ, ਅਧਿਆਪਕਾ ਨਿਰਮਲਾ, ਸ਼ੁਸ਼ੀਲ ਕੁਮਾਰ ਮੌਜੂਦ ਸਨ।