ਪੱਤਰ ਪ੍ਰੇਰਕ
ਟੋਹਾਣਾ, 20 ਨਵੰਬਰ
ਹਰਿਆਣਾ ਵਿੱਚ ਲੰਮੇ ਸਫ਼ਰ ’ਤੇ ਜਾਣ ਵਾਲੀਆਂ ਔਰਤਾਂ ਦੀ ਯਾਤਰਾ ਸੁਰੱਖਿਅਤ ਬਣਾਉਣ ਲਈ ਡੀਜੀਪੀ ਹਰਿਆਣਾ ਸ਼ਤਰੂਜੀਤ ਕਪੂਰ ਨੇ ਔਰਤਾਂ ਦੇ ਸੁਰੱਖਿਅਤ ਸਫ਼ਰ ਵਾਸਤੇ ਟ੍ਰਿਪ ਮੌਨੀਟਰਿੰਗ ਸਹੂਲਤ ਆਰੰਭੀ ਹੈ। ਜ਼ਿਲ੍ਹਾ ਫਤਿਹਾਬਾਦ ਐਸ.ਪੀ. ਆਸਥਾ ਮੋਦੀ ਨੇ ਜ਼ਿਲ੍ਹੇ ਦੇ ਪੁਲੀਸ ਅਫਸਰਾਂ ਨੂੰ ਹਦਾਇਤ ਕੀਤੀ ਕਿ ਤੁਰੰਤ ਕਾਰਵਾਈ ਆਰੰਭੀ ਜਾਵੇ। ਉਨ੍ਹਾਂ ਦੱਸਿਆ ਕਿ ਔਰਤਾਂ ਆਟੋ ਜਾਂ ਟੈਕਸੀ ਵਿਚ ਸਫ਼ਰ ਕਰਨ ਵੇਲੇ ਡਾਇਲ 112 ’ਤੇ ਦੱਸ ਕੇ ਸਹੂਲਤ ਲਈ ਜਾ ਸਕਦੀ ਹੈ। ਲੰਮੇ ਸਫ਼ਰ ’ਤੇ ਜਾਣ ਸਮੇਂ ਡਾਇਲ 112 ’ਤੇ ਫੋਨ ਕਰਕੇ ਵੈਬ ਆਧਾਰਿਤ ਫਾਰਮ ’ਤੇ ਜਾ ਕੇ ਯਾਤਰਾ ਦੀ ਰਜਿਸਟਰੇਸ਼ਨ ਹੋ ਸਕੇਗੀ। ਯਾਤਰਾ ਆਰੰਭ ਹੁੰਦੇ ਹੀ ਪੁਲੀਸ ਕੰਟਰੋਲ ਰੂਮ ਦਾ ਜੀਪੀਐਸ ’ਤੇ ਤਾਇਨਾਤ ਅੱਧੇ ਜਾਂ ਘੰਟੇ ਬਾਅਦ ਮੌਨੀਟਰਿੰਗ ਕਰਕੇ ਸੁਰਖਿਅਤ ਸਫ਼ਰ ਵਾਸਤੇ ਪੁੱਛੇਗਾ। ਵਾਰਦਾਤ ਜਾਂ ਸਿਹਤ ਸਬੰਧੀ ਤਕਲੀਫ ਹੋਣ ’ਤੇ ਐਮਰਜੈਂਸੀ ਸਹੂਲਤ ਵਾਹਨ ਭਿਜਵਾਇਆ ਜਾਵੇਗਾ।