ਨਵੀ ਦਿੱਲੀ: ਰੇਲਵੇ ਵੱਲੋਂ ਦੇਸ਼ ਦੀ ਆਜ਼ਾਦੀ ਦੇ 76 ਵਰ੍ਹੇ ਪੂਰੇ ਹੋਣ ਮੌਕੇ ਇੱਕ ਵਿਸ਼ੇਸ਼ ‘ਭਾਰਤ ਗੌਰਵ’ ਸੈਲਾਨੀ ਰੇਲਗੱਡੀ ਚਲਾਈ ਜਾਵੇਗੀ ਜਿਹੜੀ ਭਾਰਤ ਦੀ ਆਜ਼ਾਦੀ ਦੇ ਸੰਘਰਸ਼ ਨਾਲ ਸਬੰਧਤ ਕਈ ਸਥਾਨਾਂ ਦੀ ਯਾਤਰਾ ਕਰਵਾਏਗੀ। ਰੇਲਵੇ ਨੇ ਇੱਕ ਬਿਆਨ ਵਿੱਚ ਕਿਹਾ ਕਿ ”ਆਜ਼ਾਦੀ ਦੀ ਅੰਮ੍ਰਿਤ ਯਾਤਰਾ” 22 ਅਗਸਤ ਨੂੰ ਹਜ਼ਰਤ ਨਿਜ਼ਾਮੂਦੀਨ ਰੇਲਵੇ ਸਟੇਸ਼ਨ ਤੋਂ ਸ਼ੁਰੂ ਹੋਵੇਗੀ ਅਤੇ ਗੁਜਰਾਤ ਦੇ ਅਹਿਮਦਾਬਾਦ, ਕੇਵੜੀਆ ਅਤੇ ਸੂਰਤ, ਮਹਾਰਾਸ਼ਟਰ ਵਿੱਚ ਪੁਣੇ, ਸ਼ਿਰਡੀ ਅਤੇ ਨਾਸਿਕ ਅਤੇ ਉੱਤਰ ਪ੍ਰਦੇਸ਼ ਵਿੱਚ ਝਾਂਸੀ ਜਾਵੇਗੀ। ਅੱਠ ਰਾਤਾਂ ਅਤੇ ਨੌਂ ਦਿਨ ਦੀ ਇਸ ਰੇਲ ਯਾਤਰਾ ਦਾ ਪਹਿਲਾ ਪੜਾਅ ਅਹਿਮਦਾਬਾਦ ਵਿੱਚ ਹੋਵੇਗਾ, ਜਿੱਥੇ ਮਹਾਤਮਾ ਗਾਂਧੀ ਰਹੇ ਸਨ ਅਤੇ ਆਜ਼ਾਦੀ ਦਾ ਸੰਘਰਸ਼ ਦੀ ਮੁੱਖ ਕੇਂਦਰ ਸੀ। ਯਾਤਰਾ ਦੌਰਾਨ ਇਹ ਰੇਲਗੱਡੀ ਲਗਪਗ 3600 ਕਿਲੋਮੀਟਰ ਦੂਰੀ ਤੈਅ ਕਰੇਗੀ। ਇਸ ਡੀਲਕਸ ਏਸੀ ਰੇਲਗੱਡੀ ਵਿੱਚ ਦੋ ਰੈਸਤਰਾਂ, ਇੱਕ ਰਸੋਈ, ਹਰ ਡੱਬੇ ਵਿੱਚ ਇਸ਼ਨਾਨ ਘਰ ਅਤੇ ਇੱਕ ਛੋਟੀ ਲਾਇਬ੍ਰੇਰੀ ਹੋਵੇਗੀ। -ਪੀਟੀਆਈ