ਨਵੀਂ ਦਿੱਲੀ: ਇੱਥੇ ਰੇਲਵੇ ਸਟੇਸ਼ਨ ਕੰਪਲੈਕਸ ‘ਚ ਕਰੰਟ ਲੱਗਣ ਕਾਰਨ ਔਰਤ ਦੀ ਹੋਈ ਮੌਤ ਦੇ ਮਾਮਲੇ ਵਿੱਚ ਕੌਮੀ ਮਨੁੱਖੀ ਅਧਿਕਾਰ ਕਮਿਸ਼ਨ ਨੇ ਰੇਲਵੇ ਬੋਰਡ, ਦਿੱਲੀ ਸਰਕਾਰ ਤੇ ਸਿਟੀ ਪੁਲੀਸ ਨੂੰ ਨੋਟਿਸ ਜਾਰੀ ਕੀਤਾ ਹੈ। ਜ਼ਿਕਰਯੋਗ ਹੈ ਕਿ ਐਤਵਾਰ ਸਵੇਰੇ ਵਰ੍ਹਦੇ ਮੀਂਹ ਵਿੱਚ 34 ਸਾਲਾ ਸਕੂਲ ਅਧਿਆਪਕ ਦੀ ਬਿਜਲੀ ਦੇ ਖੰਭੇ ਦੀ ਤਾਰ ਤੋਂ ਕਰੰਟ ਲੱਗਣ ਕਾਰਨ ਮੌਤ ਹੋ ਗਈ ਸੀ ਅਤੇ ਉਸ ਨੂੰ ਬਚਾਉਂਦਿਆਂ ਉਸ ਦੀ ਭੈਣ ਨੂੰ ਵੀ ਕਰੰਟ ਲੱਗ ਗਿਆ ਸੀ। ਕੌਮੀ ਮਨੁੱਖੀ ਅਧਿਕਾਰ ਕਮਿਸ਼ਨ ਵੱਲੋਂ ਜਾਰੀ ਬਿਆਨ ਵਿੱਚ ਕਿਹਾ ਗਿਆ ਕਿ ਸਿਵਿਕ ਤੇ ਇਲੈਕਟ੍ਰੀਸਿਟੀ ਅਥਾਰਿਟੀਆਂ ਤੇ ਰੇਲਵੇ, ਸਟੇਸ਼ਨ ‘ਤੇ ਅਜਿਹੀ ਸੁਰੱਖਿਆ ਕੁਤਾਹੀ ਦੀ ਨਿਗਰਾਨੀ ਕਰਨ ਵਿੱਚ ਨਾਕਾਮ ਜਾਪਦਾ ਹੈ। ਹਾਲਾਂਕਿ ਇਹ ਦਿੱਲੀ ਦੇ ਸਭ ਤੋਂ ਵੱਧ ਰੁਝੇਵਿਆਂ ਵਾਲੇ ਜਨਤਕ ਸਥਾਨਾਂ ਵਿੱਚੋਂ ਇਕ ਹੈ। ਕਮਿਸ਼ਨ ਨੇ ਮੀਡੀਆ ਰਿਪੋਰਟ ਦੇ ਆਧਾਰ ‘ਤੇ ਇਸ ਮਾਮਲੇ ਦਾ ਨੋਟਿਸ ਲਿਆ। -ਪੀਟੀਆਈ