ਨੋਮ ਪੇਨ੍ਹ, 29 ਦਸੰਬਰ
ਕੰਬੋਡੀਆ ਦੇ ਇੱਕ ਹੋਟਲ ਵਿੱਚ ਭਿਆਨਕ ਅੱਗ ਲੱਗਣ ਕਾਰਨ ਘੱਟੋ-ਘੱਟ 16 ਜਣਿਆਂ ਦੀ ਮੌਤ ਹੋ ਗਈ, ਜਦਕਿ 50 ਹੋਰ ਜ਼ਖ਼ਮੀ ਹੋ ਗਏ। ਇਹ ਅੱਗ ਪਿਛਲੇ 12 ਘੰਟਿਆਂ ਤੋਂ ਜਾਰੀ ਹੈ ਅਤੇ ਅਜੇ ਤੱਕ ਹੋਟਲ ਦੇ ਅੰਦਰ ਫਸੇ ਲੋਕਾਂ ਦੀ ਗਿਣਤੀ ਪਤਾ ਨਹੀਂ ਲੱਗ ਸਕੀ ਹੈ। ਗੁਆਂਢੀ ਮੁਲਕ ਥਾਈਲੈਂਡ ਨੇ ਸਰਹੱਦ ਨੇੜੇ ਲੱਗੀ ਅੱਗ ਨੂੰ ਬੁਝਾਉਣ ਲਈ ਕਈ ਅੱਗ ਬੁਝਾਊ ਗੱਡੀਆਂ ਭੇਜੀਆਂ ਹਨ। ਸੋਸ਼ਲ ਮੀਡੀਆ ‘ਤੇ ਸਾਹਮਣੇ ਆਈ ਇੱਕ ਵੀਡੀਓ ਵਿੱਚ ਸਰਹੱਦੀ ਸ਼ਹਿਰ ਪੋਈਪੇਟ ਦੇ ਗਰੈਂਡ ਡਾਇਮੰਡ ਸਿਟੀ ਕੈਸੀਨੋ ਵਿੱਚ ਅੱਗ ਲੱਗਣ ਮਗਰੋਂ ਲੋਕ ਛੱਤ ਤੋਂ ਛਾਲਾਂ ਮਾਰਦੇ ਦਿਖਾਈ ਦੇ ਰਹੇ ਹਨ। ਹੋਟਲ ਵਿੱਚ ਫਸੇ ਲੋਕਾਂ ਵਿੱਚ ਜ਼ਿਆਦਾਤਰ ਥਾਈਲੈਂਡ ਤੋਂ ਹਨ। -ਏਪੀ