ਰਮੇਸ਼ ਭਾਰਦਵਾਜ
ਲਹਿਰਾਗਾਗਾ, 27 ਫਰਵਰੀ
ਕਿਸੇ ਜ਼ਮਾਨੇ ’ਚ ਇਲਾਕੇ ਅੰਦਰ ਛੋਲਿਆਂ ਦੀ ਕਾਸ਼ਤ ਵਧੇਰੇ ਹੁੰਦੀ ਸੀ। ਪੰੰਜਾਬ ’ਚ ਟਿੱਬੇ ਖਤਮ ਹੋਣ ਮਗਰੋਂ ਅੱਜ ਕੱਲ੍ਹ ਦੂਜੇ ਸੂਬਿਆਂ ਤੋਂ ਇੱਥੇ ਹਰਾ ਛੋਲੀਆ ਵਿਕਣ ਲਈ ਆਉਂਦਾ ਹੈ ਜਿਸ ਨਾਲ ਕਈ ਦਿਹਾੜੀਦਾਰ ਮਜ਼ਦੂਰਾਂ ਦਾ ਰੁਜ਼ਗਾਰ ਚੱਲਦਾ। ਸ਼ਹਿਰੀ ਹਰ ਰੋਜ਼ ਹਰੇ ਮਟਰਾਂ ਦੀ ਬਜਾਏ ਹਰਾ ਛੋਲੀਆ ਸ਼ੌਂਕ ਨਾਲ ਖਾਂਦੇ ਹਨ। ਰਾਮ ਅਵਤਾਰ ਬੋਲਾ ਨੇ ਦੱਸਿਆ ਕਿ ਇਸ ਵੇਲੇ ਹਰਿਆਣਾ ਦੀ ਬਜਾਏ ਮੱਧ ਪ੍ਰਦੇਸ਼ ਦਾ ਛੋਲੀਆ ਵਿਕਣ ਲਈ ਆਉਂਦਾ ਹੈ ਜਦਕਿ ਗੁਆਢੀ ਸੂਬੇ ਹਰਿਆਣਾ ਦਾ ਦੇਸੀ ਛੋਲੀਆ ਮਾਰਚ ਦੇ ਸ਼ੁਰੂ ਤੋਂ ਅਪਰੈਲ ਤੱਕ ਵਿਕਦਾ ਹੈ। ਬੋਹਾ ਇਲਾਕੇ ਦੇ ਪਿੰਡ ਭੀਮੜ ਦੇ ਪਾਲਾ ਰਾਮ ਨੇ ਦੱਸਿਆ ਕਿ ਉਹ ਪਿਛਲੇ ਇੱਕ ਦਹਾਕੇ ਤੋਂ ਛੋਲੀਆ ਵੇਚਣ ਦਾ ਧੰਦਾ ਕਰਦਾ ਹੈ। ਉਸ ਨੇ ਦੱਸਿਆ ਕਿ ਸਿਰਸਾ ’ਚ ਮੱਧ ਪ੍ਰਦੇਸ਼ ਤੋਂ ਟਰਾਲੇ ਆਉਂਦੇ ਹਨ, ਜਿੱਥੋਂ ਉਹ 3500 ਰੁਪਏ ਕੁਇੰਟਲ ਹਰਾ ਛੋਲੀਆ ਲਿਆ ਕੇ ਹਰ ਰੋਜ਼ ਪੰਜਾਬ ਦੀ ਹੱਦ ਨਾਲ ਲੱਗਦੇ ਪਿੰਡਾਂ ’ਚ 60 ਰੁਪਏ ਕਿਲੋ ਵੇਚਕੇ ਚੰਗਾ ਮੁਨਾਫਾ ਕਮਾ ਰਹੇ ਹਨ। ਸਾਬਕਾ ਖੇਤੀਬਾੜੀ ਅਫਸਰ ਰਮੇਸ਼ ਸ਼ਰਮਾ ਦਾ ਕਹਿਣਾ ਹੈ ਕਿ ਕਿਸਾਨਾਂ ਨੂੰ ਛੋਲੇ, ਸਬਜ਼ੀਆਂ, ਦਾਲਾਂ ਤੇ ਤੇਲ ਵਾਲੀਆਂ ਫਸਲਾਂ ਦੀ ਕਾਸ਼ਤ ਕਰਨੀ ਚਾਹੀਦੀ ਹੈ।