ਭਵਾਨੀਗੜ੍ਹ: ਝੋਨੇ ਦੀ ਸਿੱਧੀ ਬਿਜਾਈ ਨੂੰ ਹੋਰ ਵੀ ਲਾਹੇਵੰਦ ਬਣਾਉਣ ਵਾਸਤੇ ਖੇਤੀਬਾੜੀ ਵਿਭਾਗ ਭਵਾਨੀਗੜ੍ਹ ਵੱਲੋਂ ਪਿੰਡ ਮਸਾਣੀ ਵਿੱਚ ਸਵਾਨਾ ਸੀਡਜ਼ ਕੰਪਨੀ ਦੇ ਸਿੱਧੀ ਬਿਜਾਈ ਦੇ ਟਰਾਇਲ ਦਾ ਨਿਰੀਖਣ ਕੀਤਾ ਗਿਆ। ਇਸ ਮੌਕੇ ਪਿੰਡ ਮਸਾਣੀ ਦੇ ਕਿਸਾਨ ਨਿਰਭੈ ਸਿੰਘ ਦੇ ਖੇਤ ਵਿੱਚ ਝੋਨੇ ਦੀ ਸਿੱਧੀ ਬਿਜਾਈ ਦੇ ਟਰਾਇਲ ਦਾ ਜਾਇਜ਼ਾ ਲਿਆ ਅਤੇ ਕੈਂਪ ਵੀ ਲਗਾਇਆ ਗਿਆ। ਕੈਂਪ ਵਿਚ ਖੇਤੀਬਾੜੀ ਵਿਕਾਸ ਅਫਸਰ ਭਵਾਨੀਗੜ੍ਹ ਡਾ. ਮਨਦੀਪ ਸਿੰਘ ਨੇ ਦੱਸਿਆ ਕਿ ਜੇਕਰ ਇਹ ਟਰਾਇਲ ਕਾਮਯਾਬ ਹੁੰਦੇ ਹਨ ਤਾਂ ਸਿੱਧੀ ਬਿਜਾਈ ਵਿਚ ਆ ਰਹੀ ਨਦੀਨਾਂ ਦੀ ਸਮੱਸਿਆ ਨੂੰ ਹੱਲ ਕੀਤਾ ਜਾ ਸਕੇਗਾ। ਕੰਪਨੀ ਦੇ ਅਫਸਰ ਜੈ ਸਿੰਘ ਨੇ ਟਰਾਇਲ ਵਿਚ ਵਰਤੀ ਗਈ ਤਕਨੀਕ ਬਾਰੇ ਜਾਣਕਾਰੀ ਦਿੱਤੀ। ਇਸ ਮੌਕੇ ਏਟੀਐੱਮ ਹਰਮਿੰਦਰ ਸਿੰਘ ਤੇ ਇਲਾਕੇ ਦੇ ਅਗਾਂਹਵਧੂ ਕਿਸਾਨ ਮੌਜੂਦ ਸਨ। -ਪੱਤਰ ਪ੍ਰੇਰਕ