ਚੀਮਾ ਮੰਡੀ: ਕਿਸਾਨਾਂ ਨੂੰ ਜਿੱਥੇ ਤਿੰਨ ਕਾਲੇ ਕਾਨੂੰਨ ਰੱਦ ਕਰਵਾਉਣ ਲਈ ਦਿੱਲੀ ਤੇ ਹੋਰ ਥਾਵਾਂ ’ਤੇ ਧਰਨੇ ਦੇਣ ਲਈ ਮਜਬੂਰ ਹੋਣਾ ਪੈ ਰਿਹਾ ਹੈ,ਉਥੇ ਇਸ ਵਾਰ ਬੇਮੌਸਮੀ ਬਾਰਿਸ਼ ਕਰਕੇ ਝੋਨੇ ਦਾ ਝਾੜ ਘੱਟ ਨਿਕਲਣ ਕਰਕੇ ਕਿਸਾਨਾਂ ਨੂੰ ਕੁਦਰਤੀ ਮਾਰ ਵੀ ਪੈ ਗਈ ਹੈ। ਕਿਸਾਨਾਂ ਨੇ ਦੱਸਿਆ ਕਿ ਪਿਛਲੇ ਦਿਨੀਂ ਪੱਕੇ ਝੋਨੇ ’ਤੇ ਮੀਂਹ ਪੈਣ ਕਾਰਨ ਝੋਨੇ ਦੀ ਕਟਾਈ ਦਾ ਕੰਮ ਪਛੜ ਗਿਆ ਹੈ ਤੇ ਇਸ ਦਾ ਅਸਰ ਝੋਨੇ ਦੇ ਝਾੜ ’ਤੇ ਵੀ ਪਿਆ ਹੈ। ਇਸ ਕਾਰਨ ਕਿਸਾਨਾਂ ਨੂੰ ਕੇਂਦਰ ਸਰਕਾਰ ਦੀ ਮਾਰ ਦੇ ਨਾਲ ਕੁਦਰਤੀ ਮਾਰ ਦਾ ਵੀ ਸਾਹਮਣਾ ਕਰਨਾ ਪਿਆ ਹੈ। -ਪੱਤਰ ਪ੍ਰੇਰਕ