ਸਿਵਗੰਗਾ (ਤਾਮਿਲਨਾਡੂ), 17 ਜਨਵਰੀ
ਤਾਮਿਲਨਾਡੂ ਦੇ ਸਿਵਗੰਗਾ ਨੇੜੇ ਸੀਰਾਵਯਲ ਵਿਖੇ ਅੱਲ ਜੱਲੀਕੱਟੂ, ਜੋ ਸਾਨ੍ਹ ਨੂੰ ਕਾਬੂ ’ਚ ਕਰਨ ਵਾਲੀਖੇਡ ਹੈ, ਦੌਰਾਨ 11 ਸਾਲਾ ਲੜਕੇ ਸਮੇਤ ਦੋ ਵਿਅਕਤੀਆਂ ਦੀ ਮੌਤ ਹੋ ਗਈ। ਪੁਲੀਸ ਅਨੁਸਾਰ ਘਟਨਾ ਵਾਲੀ ਥਾਂ ‘ਤੇ ਸਾਨ੍ਹ ਦੇ ਹਮਲੇ ‘ਚ ਲੜਕਾ ਅਤੇ ਤੀਹ ਦੇ ਕਰੀਬ ਉਮਰ ਦਾ ਵਿਅਕਤੀ ਗੰਭੀਰ ਰੂਪ ‘ਚ ਜ਼ਖਮੀ ਹੋ ਗਏ। ਬਾਅਦ ਵਿਚ ਦੋਵਾਂ ਦੀ ਮੌਤ ਹੋ ਗਈ।