ਅੰਮਿ੍ਰਤਸਰ (ਟ੍ਰਿਬਿਊਨ ਨਿਊਜ਼ ਸਰਵਿਸ): ਥਾਣਾ ਬੀ ਡਿਵੀਜ਼ਨ ਦੇ ਇਲਾਕੇ ਹੇਠ ਆਉਂਦੇ ਖੇਤਰ ਵਿਚ ਰਹਿੰਦੇ ਇਕ ਵਿਅਕਤੀ ਡਾ. ਅਰਵਿੰਦ ਸਿੰਘ ਨੇ ਪੁਲੀਸ ਕੋਲ ਸ਼ਿਕਾਇਤ ਕੀਤੀ ਹੈ ਕਿ ਬੈਂਕ ਦੇ ਕਰੈਡਿਟ ਕਾਰਡ ਦੀ ਜਾਂਚ ਦੇ ਬਹਾਨੇ ਅਣਪਛਾਤੇ ਵਿਅਕਤੀ ਨੇ ਉਸ ਦੇ ਖਾਤੇ ਵਿਚੋਂ 1.42 ਹਜ਼ਾਰ ਰੁਪਏ ਧੋਖੇ ਨਾਲ ਕਢਵਾ ਲਏ। ਪੁਲੀਸ ਨੇ ਇਸ ਸਬੰਧੀ ਅਣਪਛਾਤੇ ਵਿਅਕਤੀ ਖਿਲਾਫ ਕੇਸ ਦਰਜ ਕੀਤਾ ਹੈ। ਮਾਮਲੇ ਦੀ ਜਾਂਚ ਕਰ ਰਹੇ ਏਐਸਆਈ ਦਵਿੰਦਰ ਸਿੰਘ ਨੇ ਦੱਸਿਆ ਕਿ ਸ਼ਿਕਾਇਤਕਰਤਾ ਨੂੰ ਉਸਦੇ ਮੋਬਾਇਲ ਫੋਨ ’ਤੇ ਅਣਪਛਾਤੇ ਨੰਬਰ ਤੋਂ ਫੋਨ ਕਾਲ ਆਈ ਸੀ, ਜਿਸ ਰਾਹੀਂ ਕਰੈਡਿਟ ਕਾਰਡ ਦੀ ਜਾਂਚ ਵਾਸਤੇ ਓਟੀਪੀ ਨੰਬਰ ਦੀ ਮੰਗ ਕੀਤੀ ਗਈ। ਓਟੀਪੀ ਨੰਬਰ ਮਿਲਣ ਮਗਰੋਂ ਉਸ ਦੇ ਬੈਂਕ ਖਾਤੇ ਵਿਚੋਂ 1.42 ਲੱਖ ਰਕਮ ਧੋਖੇ ਨਾਲ ਕਢਵਾ ਲਈ ਗਈ ਹੈ। ਪੁਲੀਸ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ ਜਿਸ ਨੰਬਰ ਤੋਂ ਫੋਨ ਕਾਲ ਕੀਤੀ ਗਈ ਸੀ, ਉਸ ਦਾ ਪਤਾ ਲਾਇਆ ਜਾ ਰਿਹਾ ਹੈ।