ਜਸਬੀਰ ਸਿੰਘ ਸੱਗੂ
ਅੰਮ੍ਰਿਤਸਰ, 1 ਅਗਸਤ
ਇੱਥੇ ਮਦਨ ਮੋਹਨ ਮਾਲਵੀਆ ਰੋਡ ’ਤੇ ਨੈਸ਼ਨਲ ਸਕੂਲ ਆਫ ਡਰਾਮਾ ਵੱਲੋਂ ਆਜ਼ਾਦੀ ਦਾ ਮਹਾਉਤਸਵ ਤਹਿਤ ਕਰਵਾਏ ਜਾ ਰਹੇ 22ਵੇਂ ਭਾਰਤ ਰੰਗ ਮਹਾਉਤਸਵ ਦੇ ਦੂਜੇ ਦਿਨ ਮੰਚ ਰੰਗਮੰਚ ਵੱਲੋਂ ਇਤਿਹਾਸਕ ‘ਕਾਮਾਗਾਟਾਮਾਰੂ’ ਜਹਾਜ਼ ਦੀ ਘਟਨਾ ’ਤੇ ਆਧਾਰਿਤ ਨਾਟਕ ਦੀ ਪੇਸ਼ਕਾਰੀ ਕੀਤੀ ਗਈ।
ਸ਼੍ਰੋਮਣੀ ਨਾਟਕਕਾਰ ਕੇਵਲ ਧਾਲੀਵਾਲ ਦੀ ਨਿਰਦੇਸ਼ਨਾਂ ਹੇਠ ਨਾਟਕ ਪੇਸ਼ ਕੀਤਾ ਗਿਆ। ਨਾਟਕ ਵਿੱਚ ਬਤੌਰ ਕਲਾਕਾਰ ਗੁਰਤੇਜ ਮਾਨ, ਸਾਜਨ ਸਿੰਘ, ਵਿਸ਼ੂ ਸ਼ਰਮਾ, ਵਿਕਾਸ ਜੋਸ਼ੀ, ਨਰੇਸ਼ ਗਿੱਲ, ਡੌਲੀ ਸਾਦਿਕ, ਗੁਰਦਿੱਤ ਸਿੰਘ, ਹਰਪ੍ਰੀਤ ਸਿੰਘ, ਰੋਹਨ ਕੰਬੋਜ਼, ਵਿਸ਼ਾ ਸ਼ਰਮਾ, ਸਨੇਹਲ ਕੁਮਾਰ, ਗੋਬਿੰਦ ਕੁਮਾਰ ਤੇ ਅਰਵਿੰਦਰ ਚਮਕ ਆਦਿ ਸ਼ਾਮਲ ਸਨ।
ਲਾਈਟ ’ਤੇ ਕੇਵਲ ਧਾਲੀਵਾਲ, ਕਾਸਟੂਮ ਡਿਜ਼ਾਈਨਰ ਡਾ. ਅਰਵਿੰਦਰ ਧਾਲੀਵਾਲ, ਪ੍ਰੋਡਕਸ਼ਨ ਮੈਨੇਜਰ ਗੁਰਤੇਜ ਮਾਨ, ਸਟੇਜ ਮੈਨੇਜਰ ਵਿਸ਼ੂ ਸਰਮਾ, ਗਾਇਕ ਲਖਬੀਰ ਸਿੰਘ ਅਤੇ ਰਜਿੰਦਰ ਸਿੰਘ ਤੇ ਜਗਸੀਰ ਜੀਦਾ ਤੇ ਟੀਮ ਲੋਕ ਗਾਇਕ ਸਨ। ਇਸ ਮਹਾਉਤਸਵ ਵਿੱਚ ਰਾਜਿੰਦਰ ਸਿੰਘ ਅਤੇ ਅਮੀਤਾ ਸ਼ਰਮਾ ਬਤੌਰ ਕੋਆਰਡੀਨੇਟਰ ਭੂਮਿਕਾ ਨਿਭਾਅ ਰਹੇ ਸਨ।