ਅੰਮ੍ਰਿਤਸਰ: ਨਹਿਰੂ ਯੁਵਾ ਕੇਂਦਰ ਵੱਲੋਂ ਜ਼ਿਲ੍ਹਾ ਪੱਧਰੀ ਯੁਵਕ ਮੇਲਾ ਖਾਲਸਾ ਕਾਲਜ ਵਿਖੇ ਕਰਵਾਇਆ ਗਿਆ। ਇਸ ਦਾ ਉਦਘਾਟਨ ਜ਼ਿਲ੍ਹਾ ਯੂਥ ਅਫ਼ਸਰ ਅਕਾਂਕਸ਼ਾ ਮਹਾਵਰੀਆ, ਖ਼ਾਲਸਾ ਕਾਲਜ ਦੇ ਯੁਵਕ ਭਲਾਈ ਅਤੇ ਸੱਭਿਆਚਾਰਕ ਵਿਭਾਗ ਦੇ ਪ੍ਰਧਾਨ ਦਵਿੰਦਰ ਸਿੰਘ ਆਦਿ ਨੇ ਕੀਤਾ। ਉਨ੍ਹਾਂ ਸਮੇਤ ਹੋਰ ਮਹਿਮਾਨਾਂ ਸ੍ਰੀ ਖੁਸ਼ਪਾਲ ਤੇ ਸਰਕਾਰੀ ਆਈ.ਟੀ.ਆਈ ਹਾਲ ਗੇਟ ਦੇ ਪ੍ਰਿੰਸੀਪਲ ਜਤਿੰਦਰ ਸਿੰਘ, ਕ੍ਰਿਸ਼ੀ ਵਿਗਿਆਨ ਕੇਂਦਰ ਦੇ ਵਿਗਿਆਨੀ ਡਾ.ਸੁਰਜੀਤ ਕੌਰ ਨੇ ਦੀਪ ਜਗਾ ਕੇ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ। ਮੁੱਖ ਮਹਿਮਾਨ ਵਜੋਂ ਖ਼ਾਲਸਾ ਕਾਲਜ ਦੇ ਪ੍ਰਿੰਸੀਪਲ ਡਾ. ਮਹਿਲ ਸਿੰਘ ਪੁੱਜੇ ਸਨ ਅਤੇ ਉਨ੍ਹਾਂ ਜੇਤੂਆਂ ਨੂੰ ਟਰਾਫ਼ੀ ਦੇ ਕੇ ਸਨਮਾਨਿਤ ਕੀਤਾ। ਇਸ ਦੌਰਾਨ ਕਵਿਤਾ ਲੇਖਣ ਮੁਕਾਬਲੇ ਦੇ ਪਹਿਲੇ, ਦੂਜੇ, ਤੀਜੇ ਵਿਜੇਤਾ ਕ੍ਰਮਵਾਰ ਰਣਜੋਧ ਸਿੰਘ, ਕੋਮਲਪ੍ਰੀਤ ਕੌਰ, ਰਾਹੁਲ ਸ਼ਰਮਾ , ਭਾਸ਼ਣ ਮੁਕਾਬਲੇ ਦੇ ਪਹਿਲੇ, ਦੂਜੇ, ਤੀਜੇ ਸਥਾਨ ’ਤੇ ਕ੍ਰਮਵਾਰ ਸਮਰਿਧੀ, ਲੋਹਿਤਾ ਸ਼ਰਮਾ, ਚੰਨਪ੍ਰੀਤ ਕੌਰ , ਪੇਂਟਿੰਗ ਮੁਕਾਬਲੇ ਵਿੱਚੋਂ ਖੁਸ਼ਦੀਪ ਸਿੰਘ, ਰਿਚਾ ਭੰਡਾਰੀ, ਹਿਮਾਂਸ਼ੀ ਮਹਾਜਨ ਪਹਿਲੇ, ਦੂਜੇ ਅਤੇ ਤੀਜੇ ਸਥਾਨ ’ਤੇ ਰਹੇ। -ਟ੍ਰਿਬਿਊਨ ਨਿਊਜ਼ ਸਰਵਿਸ