ਅੰਮ੍ਰਿਤਸਰ, 1 ਜੁਲਾਈ
ਆਮ ਆਦਮੀ ਪਾਰਟੀ ਦੇ ਸੰਸਦ ਮੈਂਬਰ ਰਾਘਵ ਚੱਢਾ ਅਤੇ ਬੌਲੀਵੁਡ ਅਦਾਕਾਰਾ ਪਰਿਨੀਤੀ ਚੋਪੜਾ ਨੇ ਅੱਜ ਅੰਮ੍ਰਿਤਸਰ ਵਿੱਚ ਸ੍ਰੀ ਦਰਬਾਰ ਸਾਹਿਬ ਵਿਖੇ ਮੱਥਾ ਟੇਕਿਆ। ਉਹ ਮੰਗਣੀ ਤੋਂ ਬਾਅਦ ਪਹਿਲੀ ਵਾਰ ਦਰਬਾਰ ਸਾਹਿਬ ਨਤਮਸਤਕ ਹੋਏ ਹਨ। ਪਰਿਨੀਤੀ ਨੇ ਕਰੀਮ ਰੰਗ ਦਾ ਸੂਟ ਪਾਇਆ ਹੋਇਆ ਸੀ ਜਦਕਿ ਰਾਘਵ ਨੇ ਸਫੈਦ ਕੁੜਤਾ ਪਜ਼ਾਮਾ ਤੇ ਨਹਿਰੂ ਕੋਟ ਪਹਿਨਿਆ ਹੋਇਆ ਸੀ। ਦੋਵਾਂ ਦੀ ਲੰਘੀ 13 ਮਈ ਨੂੰ ਨਵੀਂ ਦਿੱਲੀ ਦੇ ਕਪੂਰਥਲਾ ਹਾਊਸ ਵਿੱਚ ਮੰਗਣੀ ਹੋਈ ਸੀ। ਜ਼ਿਕਰਯੋਗ ਹੈ ਕਿ ਪਰਿਨੀਤੀ ਅਤੇ ਰਾਘਵ ਪਿਛਲੇ ਦਿਨੀਂ ਰਾਜਸਥਾਨ ਵਿੱਚ ਵਿਆਹ ਦੀ ਥਾਂ ਤੈਅ ਕਰਨ ਲਈ ਵੀ ਗਏ ਸਨ ਤੇ ਇਹ ਵੀ ਚਰਚੇ ਹਨ ਕਿ ਉਹ ਉਦੈਪੁਰ ਵਿਚ ਵਿਆਹ ਕਰਵਾ ਸਕਦੇ ਹਨ। -ਏਐੱਨਆਈ