ਪੱਤਰ ਪ੍ਰੇਰਕ
ਅੰਮ੍ਰਿਤਸਰ, 3 ਅਕਤੂਬਰ
ਪੰਜ ਅਕਤੂਬਰ ਨੂੰ ਦਸਹਿਰੇ ਵਾਲੇ ਦਿਨ ਕਮਿਸ਼ਨਰੇਟ ਪੁਲੀਸ, ਅੰਮ੍ਰਿਤਸਰ ਵੱਲੋਂ ਸ਼ਹਿਰ ਵਿੱਚ 7 ਦਸਹਿਰਾ ਕਮੇਟੀਆਂ, ਸ੍ਰੀ ਦੁਰਗਿਆਣਾ ਮੰਦਰ, ਗਰਾਊਂਡ ਮਾਤਾ ਭੱਦਰਕਾਲੀ, ਪੁਰਾਣਾ ਨਰੈਣਗੜ੍ਹ ਬਾਈਪਾਸ ਛੇਹਰਟਾ, ਟਿੱਬਾ ਗਰਾਊਂਡ ਰਾਮ ਨਗਰ ਕਲੋਨੀ, ਲਕਸ਼ਮੀ ਵਿਹਾਰ ਦਸਹਿਰਾ ਗਰਾਊਂਡ, ਲੇਨ ਨੰਬਰ 5 ਡੀ.ਆਰ. ਐਨਕਲੇਵ ਅਤੇ ਟੈਲੀਫੋਨ ਐਕਸਚੇਂਜ਼ ਕਟੜਾ ਸ਼ੇਰ ਸਿੰਘ ਨੂੰ ਹੀ ਪ੍ਰਵਾਨਗੀ ਦਿੱਤੀ ਗਈ ਹੈ। ਕਮਿਸ਼ਨਰ ਪੁਲੀਸ ਨੇ ਕਿਹਾ ਸੁਰੱਖਿਆ ਨੂੰ ਮੱਦੇਨਜ਼ਰ ਰੱਖਦੇ ਹੋਏ ਸਕਿਊਰਿਟੀ ਦੇ ਪੁਖਤਾ ਬੰਦੋਬਸਤ ਕੀਤੇ ਗਏ ਹਨ ਅਤੇ ਪਰਮਿੰਦਰ ਸਿੰਘ ਭੰਡਾਲ, ਪੀ.ਪੀ.ਐਸ, ਡੀ.ਸੀ.ਪੀ,ਲਾਅ-ਐਂਡ-ਆਰਡਰ,ਅੰਮ੍ਰਿਤਸਰ ਅਤੇ ਮੁਖਵਿੰਦਰ ਸਿੰਘ ਭੁੱਲਰ, ਪੀ.ਪੀ.ਐਸ, ਡੀ.ਸੀ.ਪੀ ਡਿਟੈਕਟਿਵ, ਅੰਮ੍ਰਿਤਸਰ ਦੀ ਨਿਗਰਾਨੀ ਹੇਠ ਸਮੂਹ ਏ.ਡੀ.ਸੀ.ਪੀ ਤੇ ਏ.ਸੀ.ਪੀ.ਰੈਂਕ ਦੇ ਅਫ਼ਸਰਾਂ, ਮੁੱਖ ਅਫ਼ਸਰਾਂ ਅਤੇ ਪੁਲੀਸ ਕਮਰਚਾਰੀਆਂ ਨੂੰ ਦਸਹਿਰਾ ’ਡਿਊਟੀ ’ਤੇ ਲਗਾਇਆ ਗਿਆ ਹੈ। ਉਨ੍ਹਾਂ ਆਮ ਪਬਲਿਕ ਨੂੰ ਅਪੀਲ ਕੀਤੀ ਕਿ ਅਮਨ ਕਾਨੂੰਨ ਦੀ ਸਥਿਤੀ ਅਤੇ ਸ਼ਾਂਤੀ ਬਣਾਈ ਰੱਖਣ ਲਈ ਪੁਲੀਸ ਨੂੰ ਸਹਿਯੋਗ ਦਿੱਤਾ ਜਾਵੇ। ਕਿਸੇ ਤਰ੍ਹਾਂ ਦੀ ਕੋਈ ਸ਼ਰਾਰਤ ਜਾਂ ਹੁੱਲੜਬਾਜ਼ੀ ਨਾ ਕੀਤੀ ਜਾਵੇ ਤੇ ਅਨੁਸ਼ਾਸਨ ਵਿੱਚ ਰਹਿ ਕੇ ਇਸ ਤਿਉਹਾਰ ਦਾ ਆਨੰਦ ਮਾਣਿਆ ਜਾਵੇ। ਉਨ੍ਹਾਂ ਕਿਹਾ ਕਿ ਜੇ ਕਿਸੇ ਕਿਸਮ ਦਾ ਕੋਈ ਸ਼ੱਕੀ ਵਿਅਕਤੀ ਜਾਂ ਸ਼ੱਕੀ/ਲਾਵਾਰਸ ਵਸਤੂ ਦਿਖਾਈ ਦਿੰਦਾ ਹੈ ਤਾਂ ਉਸਦੀ ਸੂਚਨਾ ਤੁਰੰਤ ਪੰਜਾਬ ਪੁਲੀਸ ਕੰਟਰੋਲ ਰੂਮ ਦੇ 112 ਨੰਬਰ ਤੋਂ ਇਲਾਵਾ ਫੋਨ ਨੰਬਰ 97811-30666 ’ਤੇ ਦਿੱਤੀ ਜਾਵੇ ਤਾਂ ਜੋ ਕੋਈ ਵੀ ਅਣ-ਸੁਖਾਵੀਂ ਘਟਨਾ ਨੂੰ ਵਾਪਰਨ ਤੋਂ ਰੋਕਿਆ ਜਾ ਸਕੇ।