ਅੰਮ੍ਰਿਤਸਰ: ਪੁਲੀਸ ਨੇ ਪਤੰਗਬਾਜ਼ੀ ਦੇ ਸੀਜ਼ਨ ਦੀ ਸ਼ੁਰੂਆਤ ਮੌਕੇ ਜਾਨਲੇਵਾ ਚੀਨੀ ਡੋਰ ਦੇ 110 ਗੱਟੂਆਂ ਸਮੇਤ ਇੱਕ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਹੈ। ਥਾਣਾ ਮੋਹਕਮਪੁਰਾ ਦੀ ਪੁਲੀਸ ਵੱਲੋਂ ਇਸ ਸਬੰਧ ਵਿੱਚ ਗ੍ਰਿਫਤਾਰ ਕੀਤੇ ਗਏ ਵਿਅਕਤੀ ਦੀ ਸ਼ਨਾਖਤ ਸੌਰਵ ਵਾਸੀ ਜੋੜਾ ਫਾਟਕ ਵਜੋਂ ਹੋਈ ਹੈ, ਜਿਸ ਕੋਲੋਂ ਚੀਨੀ ਡੋਰ ਦੇ 110 ਗੱਟੂ ਬਰਾਮਦ ਕੀਤੇ ਹਨ। ਥਾਣੇ ਦੇ ਐੱਸਐੱਚਓ ਇੰਸਪੈਕਟਰ ਰਣਜੀਤ ਸਿੰਘ ਧਾਲੀਵਾਲ ਨੇ ਦੱਸਿਆ ਕਿ ਜਦੋਂ ਪੁਲੀਸ ਪਾਰਟੀ ਗਸ਼ਤ ’ਤੇ ਸੀ ਤਾਂ ਉਸ ਨੂੰ ਚੌਂਕ ਤੁੰਗ ਪਾਈ ’ਚ ਇਸ ਸਬੰਧੀ ਸੂਚਨਾ ਮਿਲੀ। ਜਿਸ ’ਤੇ ਤੁਰੰਤ ਕਾਰਵਾਈ ਕਰਦਿਆਂ ਪੁਲੀਸ ਨੇ ਚੀਨੀ ਡੋਰ ਦੇ ਗੱਟੂ ਵੇਚਣ ਵਾਲੇ ਸੌਰਵ ਵਾਸੀ ਜੋੜਾ ਫਾਟਕ ਨੂੰ ਕਾਬੂ ਕੀਤਾ ਹੈ। ਜਾਂਚ ਦੌਰਾਨ ਇਸ ਦੀ ਕਰਿਆਨੇ ਦੀ ਦੁਕਾਨ ਵਿੱਚੋਂ 110 ਡੋਰ ਦੇ ਗੱਟੂ ਬਰਾਮਦ ਕੀਤੇ ਹਨ। -ਟਨਸ