ਟ੍ਰਿਬਿਊਨ ਨਿਊਜ਼ ਸਰਵਿਸ
ਅੰਮ੍ਰਿਤਸਰ, 13 ਜੂਨ
ਜਮਹੂਰੀ ਅਧਕਿਾਰ ਸਭਾ ਦੇ ਆਗੂਆਂ ਡਾ. ਪਰਮਿੰਦਰ ਸਿੰਘ ਤੇ ਅਮਰਜੀਤ ਭੱਲਾ ਨੇ ਮਜੀਠਾ ਨੇੜੇ ਪਿੰਡ ਭੈਣੀ ਲਿੱਧੜ ਦੇ ਇਕ ਵਿਅਕਤੀ ਗੁਰਵੇਲ ਸਿੰਘ ਨੂੰ ਪਿੰਡ ਕੋਟਲਾ ਸੁਲਤਾਨ ਸਿੰਘ ਵਿੱਚ ਇਕ ਚੌਕ ਵਿੱਚ ਪੁੱਠਾ ਲਟਕਾ ਕੇ ਬੇਤਹਾਸ਼ਾ ਕੁੱਟਣ ਵਾਲੇ ਸਿਆਸੀ ਰਸੂਖਵਾਨ ਲੋਕਾਂ ਨੂੰ ਮਜੀਠਾ ਪੁਲੀਸ ਵੱਲੋਂ ਤਿੰਨ ਮਹੀਨੇ ਬਾਅਦ ਵੀ ਗ੍ਰਿਫ਼ਤਾਰ ਨਾ ਕਰਨ ਦੀ ਨਿਖੇਧੀ ਕੀਤੀ। ਉਨ੍ਹਾਂ ਸਮੂਹ ਦੋਸ਼ੀਆਂ ਨੂੰ ਗ੍ਰਿਫਤਾਰ ਕਰਨ ਅਤੇ ਐੱਫਆਈਆਰ ਵਿੱਚ ਧਾਰਾ-307 ਸ਼ਾਮਲ ਕਰਨ ਦੀ ਮੰਗ ਕੀਤੀ ਹੈ। ਇਸ ਸਬੰਧੀ ਜਮਹੂਰੀ ਸਭਾ ਦੇ ਆਗੂ ਪਿੰਡ ਭੈਣੀ ਲਿੱਧੜ ਵਿੱਚ ਪੀੜਤ ਪਰਿਵਾਰ ਨਾਲ ਮਿਲੇ ਤੇ ਜਾਣਕਾਰੀ ਹਾਸਲ ਕੀਤੀ।