ਖੇਤਰੀ ਪ੍ਰਤੀਨਿਧ
ਅੰਮ੍ਰਿਤਸਰ, 6 ਮਈ
ਡੀ.ਏ.ਵੀ. ਕਾਲਜ ਵਿੱਚ ਉਚ ਸਿੱਖਿਆ ਵਿਭਾਗ ਦੇ ਸੀਨੀਅਰ ਅਧਿਕਾਰੀਆਂ ਦੇ ਲੋਕਤੰਤਰ ਤੇ ਅਧਿਆਪਕ ਵਿਰੋਧੀ ਰਵੱਈਏ ਖਿਲਾਫ਼ ਪ੍ਰਦਰਸ਼ਨ ਦੂਜੇ ਦਿਨ ਵੀ ਜਾਰੀ ਹੈ। ਉਚ ਸਿੱਖਿਆ ਸਕੱਤਰ ਵੀ.ਕੇ ਮੀਨਾ ਦੇ ਬਿਆਨ ਦਾ ਹਵਾਲਾ ਦਿੰਦਿਆਂ ਜੀ.ਐਨ.ਡੀ.ਯੂ ਦੇ ਏਰੀਆ ਸਕੱਤਰ ਡਾ. ਬੀ.ਬੀ ਯਾਦਵ ਨੇ ਕਿਹਾ ਕਿ ਉਹ ਸੈਕਟਰੀ ਉਚ ਸਿੱਖਿਆ ਦੇ ਇਸ ਬਿਆਨ ਤੋਂ ਨਿਰਾਸ਼ ਹਨ ਕਿ ਜੀ.ਐਨ.ਡੀ.ਯੂ ਇੱਕ ਖੁਦਮੁਖਤਿਆਰੀ ਸੰਸਥਾ ਹੈ ਤੇ ਆਪਣਾ ਫੈਸਲਾ ਲੈ ਸਕਦੀ ਹੈ।