ਅੰਮ੍ਰਿਤਸਰ: ਇੱਥੇ 9 ਤੋਂ 9 ਐਂਟਰਟੇਨਮੈਂਟ ਨਾਂ ਦੀ ਜਥੇਬੰਦੀ ਵੱਲੋਂ ਕਰਵਾਏ ਗਏ ਮੁਕਾਬਲੇ ਵਿਚ ਸ਼ਹਿਰ ਵਾਸੀ ਡਾਕਟਰ ਜਸਪ੍ਰੀਤ ਕੋਹਲੀ ਸੋਬਤੀ ਨੂੰ ‘ਮਿਸਿਜ਼ ਅੰਮ੍ਰਿਤਸਰ ’ ਚੁਣਿਆ ਗਿਆ। ਇਸ ਸਬੰਧੀ ਜਾਣਕਾਰੀ ਦੇਂਦਿਆਂ ਡਾਕਟਰ ਕੋਹਲੀ ਦੇ ਪਿਤਾ ਦਲਜੀਤ ਸਿੰਘ ਕੋਹਲੀ ਨੇ ਦੱਸਿਆ ਕਿ ਇਸ ਮੁਕਾਬਲੇ ਵਿਚ 22 ਸਥਾਨਕ ਔਰਤਾਂ ਨੇ ਹਿੱਸਾ ਲਿਆ ਸੀ । ਇਸ ਸਬੰਧੀ ਕੈਟ ਵਾਕ , ਜਾਣ ਪਛਾਣ ਅਤੇ ਪ੍ਰਤਿਭਾ ਗੇੜ ਦੇ ਮੁਕਾਬਲੇ ਹੋਏ । ਅੰਤ ਵਿਚ ਸਿਰਫ ਤਿੰਨ ਔਰਤਾਂ ਦੀ ਹੀ ਚੋਣ ਕੀਤੀ ਗਈ , ਜਿਸ ਵਿਚੋ ਡਾਕਟਰ ਜਸਪ੍ਰੀਤ ਕੋਹਲੀ ਨੂੰ ਮਿਸਜ਼ ਅੰਮ੍ਰਿਤਸਰ ਦਾ ਮਾਨ ਪ੍ਰਾਪਤ ਹੋਇਆ ਹੈ । ਜਦੋ ਕਿ ਰਨਰ ਅੱਪ ਵਿਚ ਤਾਨੀਆ ਗੁਪਤਾ ਅਤੇ ਜੋਤੀ ਸ਼ਾਮਲ ਹਨ। ਡਾਇਰੈਕਟਰ ਪਰਮਿੰਦਰ ਸਿੰਘ ਨੇ ਦੱਸਿਆ ਕਿ ਅਗਲੇ ਆਡੀਸ਼ਨ 14 ਅਗਸਤ ਨੂੰ ਪਟਿਆਲਾ ਅਤੇ ਫਿਰ ਪਠਾਨਕੋਟ, ਬਠਿੰਡਾ, ਚੰਡੀਗੜ੍ਹ ਅਤੇ ਅੰਬਾਲਾ ਵਿੱਚ ਹੋਣਗੇ। -ਟਨਸ