ਟ੍ਰਿਬਿਉੂਨ ਨਿਉੂਜ਼ ਸਰਵਿਸ
ਅੰਮ੍ਰਿਤਸਰ,18 ਦਸੰਬਰ
ਪੰਜਾਬ ਵਿਚ ਮਸ਼ੀਨੀਕਰਨ ਨੂੰ ਉਤਸ਼ਾਹਿਤ ਕਰਨ ਲਈ ਸਰਕਾਰ ਵਲੋਂ ਕਿਸਾਨਾਂ ਨੂੰ ਵੱਖ-ਵੱਖ ਖੇਤੀਬਾੜੀ ਮਸ਼ੀਨਾਂ ਦੀ ਖਰੀਦ ਉੱਤੇ ਅਤੇ ਕਸਟਮ ਹਾਇਰਿੰਗ ਸੈਂਟਰਾਂ ਲਈ ਸਬਸਿਡੀ ਮੁਹੱਈਆ ਕਰਵਾਉਣ ਲਈ ਵਧੀਕ ਡਿਪਟੀ ਕਮਿਸ਼ਨਰ ਹਰਪ੍ਰੀਤ ਸਿੰਘ ਦੀ ਅਗਵਾਈ ਹੇਠ ਜ਼ਿਲਾ ਪੱਧਰੀ ਕਾਰਜਕਾਰੀ ਕਮੇਟੀ ਦੀ ਹਾਜ਼ਰੀ ਵਿੱਚ ਡਰਾਅ ਕੱਢਿਆ ਗਿਆ। ਮੁੱਖ ਖੇਤੀਬਾੜੀ ਅਧਿਕਾਰੀ ਡਾ ਜਤਿੰਦਰ ਸਿੰਘ ਗਿੱਲ ਨੇ ਦੱਸਿਆ ਕਿ ਸਰਕਾਰ ਵਲੋਂ “ਸਬ-ਮਿਸ਼ਨ ਆਨ ਐਗਰੀਕਲਚਰ ਮੈਕੇਨਾਈਜੇਸ਼ਨ (ਸਮੈਮ) ਸਕੀਮ ਤਹਿਤ ਖੇਤੀਬਾੜੀ ਵਿਭਾਗ ਦੇ ਆਨਲਾਈਨ ਪੋਰਟਲ ’ਤੇ ਜਰਨਲ ਕੈਟੇਗਰੀ ਦੇ ਕੁੱਲ 430 ਵਿਅਕਤੀਗਤ ਕਿਸਾਨ, 28 ਐੱਸਸੀ ਕੈਟਾਗਰੀ ਦੇ ਵਿਅਕਤੀਗਤ ਕਿਸਾਨ ਅਤੇ 97 ਕਸਟਮ ਹਾਇਰਿੰਗ ਸੈਂਟਰਾਂ ਵੱਲੋ ਅਰਜ਼ੀਆਂ ਪ੍ਰਾਪਤ ਹੋਈਆਂ ਸਨ। ਉਨ੍ਹਾਂ ਦੱਸਿਆ ਕਿ ਵਿਭਾਗ ਵੱਲੋਂ ਪ੍ਰਾਪਤ ਵਿੱਤੀ ਟੀਚਿਆਂ ਦੇ ਅਨੁਸਾਰ ਡਰਾਅ ਕੱਢੇ ਗਏ ਹਨ। ਉਨ੍ਹਾਂ ਦੱਸਿਆ ਕਿ ਚੁਣੇ ਗਏ ਲਾਭਪਾਤਰੀਆਂ ਨੂੰ ਵਿਭਾਗ ਦੀਆਂ ਹਦਾਇਤਾਂ ਅਨੁਸਾਰ 14 ਦਿਨ ਦੇ ਅੰਦਰ-ਅੰਦਰ ਮਸ਼ੀਨਾਂ ਖ਼ਰੀਦਣ ਦਾ ਸਮਾਂ ਦਿੱਤਾ ਗਿਆ ਹੈ। ਮੀਟਿੰਗ ਦੌਰਾਨ ਸੰਨਦੀਪ ਮਲਹੋਤਰਾ ਜ਼ਿਲ੍ਹਾ ਪੰਚਾਇਤ ਵਿਕਾਸ ਅਫਸਰ, ਡਾ ਬਿਕਰਮਜੀਤ ਸਿੰਘ ਡਿਪਟੀ ਡਾਇਰੈਕਟਰ ਕੇਵੀਕੇ, ਜੁਗਰਾਜ ਸਿੰਘ, ਇੰਸਪੈਕਟਰ ਕੋ-ਆਪਰੇਟਿਵ ਸੋਸਾਇਟੀ, ਉਮੰਗ ਮੈਨੀ, ਬੈਂਕ ਮੈਨੇਜਰ (ਪੀਐਨਬੀ) ਸਮੇਤ ਅਗਾਂਹਵਾਧੂ ਕਿਸਾਨ ਸ਼ੁਬੇਗ ਸਿੰਘ ਪਿੰਡ ਮੱਲੂਨੰਗਲ, ਜੂਨੀਅਰ ਟੈਕਨੀਸ਼ੀਅਨ ਰਣਜੀਤ ਸਿੰਘ ਅਤੇ ਨਗੀਨਾ ਯਾਸਵ ਆਦਿ ਹਾਜ਼ਰ ਸਨ ।