ਅੰਮ੍ਰਿਤਸਰ: ਜ਼ਿਲ੍ਹਾ ਰੋਜ਼ਗਾਰ ਬਿਊਰੋ ਦੇ ਯਤਨਾਂ ਸਦਕਾ ਅਮਨਦੀਪ ਕੌਰ ਪੁੱਤਰੀ ਸ੍ਰੀ ਕੇਵਲ ਸਿੰਘ ਗੋਪਾਲ ਨਗਰ ਮਜੀਠਾ ਰੋਡ ਅੰਮ੍ਰਿਤਸਰ ਨੂੰ ਜ਼ਿਲ੍ਹਾ ਸੈਸ਼ਨ ਕੋਰਟ ਅੰਮ੍ਰਿਤਸਰ ਵਿੱਚ ਸਟੈਨੋਗ੍ਰਾਫਰ ਦੀ ਨੌਕਰੀ ਮਿਲੀ ਹੈ। ਇਸ ਸਬੰਧੀ ਪ੍ਰਾਰਥਣ ਅਮਨਦੀਪ ਕੌਰ ਨੇ ਜਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ,ਅੰਮ੍ਰਿਤਸਰ ਵਿਖੇ ਆਪਣਾ ਨਾਂ ਰਜਿਸਟਰ ਕਰਵਾਇਆ ਨਾਂ ਰਜਿਸਟਰ ਕਰਾਉਣ ਤੋਂ ਕੁੱਝ ਸਾਲ ਬਾਅਦ ਅਮਨਦੀਪ ਕੌਰ ਨੂੰ ਜਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ, ਅੰਮ੍ਰਿਤਸਰ ਵੱਲੋਂ ਫੋਨਕਾਲ ਕੀਤੀ ਗਈ ਅਤੇ ਜਿਲ੍ਹਾ ਸ਼ੈਸ਼ਨ ਕੋਰਟ ਅੰਮ੍ਰਿਤਸਰ ਵਿਖੇ ਸਟੈਨੋਗ੍ਰਾਫਰ ਦੀ ਪੋਸਟ ਅਪਲਾਈ ਕਰਨ ਲਈ ਕਿਹਾ ਗਿਆ। ਅਪਲਾਈ ਕਰਨ ਤੋਂ ਬਾਅਦ ਅਮਨਦੀਪ ਕੌਰ ਦਾ ਸਟੈਨੋਗ੍ਰਾਫੀ ਦਾ ਟੈਸਟ ਲਿਆ ਗਿਆ। ਅਮਨਦੀਪ ਕੌਰ ਟੈਸਟ ਵਿੱਚ ਪਾਸ ਹੋ ਗਈ। ਟੈਸਟ ਕਰਨ ਤੋਂ ਬਾਅਦ ਇੰਟਰਵਿਊ ਲਈ ਬੁਲਾਇਆ ਗਿਆ ਇੰਟਰਵਿਊ ਪਾਸ ਕਰਨ ਤੋਂ ਬਾਅਦ ਪ੍ਰਾਰਥਣ ਦੀ ਚੋਣ ਕਰ ਲਈ ਗਈ। ਇਸ ਸਮੇਂ ਪ੍ਰਾਰਥਣ ਜਿਲ੍ਹਾ ਸ਼ੈਸ਼ਨ ਕੋਰਟ ਅੰਮ੍ਰਿਤਸਰ ਵਿਖੇ ਸਟੈਨੋਗ੍ਰਾਫਰ ਦੀ ਸੇਵਾ ਨਿਭਾ ਰਹੀ ਹੈ। -ਪੱਤਰ ਪ੍ਰੇਰਕ