ਟ੍ਰਿਬਿਉੂਨ ਨਿਉੂਜ਼ ਸਰਵਿਸ
ਅੰਮ੍ਰਿਤਸਰ, 11 ਜੁਲਾਈ
ਸਿਵਲ ਸਰਜਨ ਡਾ. ਵਿਜੈ ਕੁਮਾਰ ਨੇ ਕਿਹਾ ਕਿ ਹੜ੍ਹਾਂ ਦੀ ਨਾਜ਼ੁਕ ਸਥਿਤੀ ਸਮੇਂ ਸਿਹਤ ਵਿਭਾਗ ਵਲੋਂ 44 ਰੈਪਿਡ ਰਿਸਪਾਂਸ ਟੀਮਾਂ ਦਾ ਗਠਨ ਕੀਤਾ ਗਿਆ ਹੈ ਜੋ ਕਿਸੇ ਵੀ ਹੰਗਾਮੀ ਸਥਿਤੀ ਸਮੇਂ ਲੋਕਾਂ ਦੀ ਸਹਾਇਤਾ ਲਈ ਤਿਆਰ ਰਹਿਣਗੀਆਂ। ਸਿਹਤ ਵਿਭਾਗ ਵਲੋਂ 10 ਐਮਰਜੈਂਸੀ ਹੈਲਪਲਾਈਨ ਨੰਬਰ ਜਨ ਹਿੱਤ ਵਿਚ ਜਾਰੀ ਕੀਤੇ ਗਏ ਹਨ ਜਨਿ੍ਹਾਂ ਵਿਚ ਜ਼ਿਲ੍ਹਾ ਹੈਡਕੁਆਰਟਰ ਕੰਟਰੋਲ ਰੂਮ, ਬਾਬਾ ਬਕਾਲਾ, ਅਜਨਾਲਾ, ਲੋਪੋਕੇ, ਰਮਦਾਸ, ਵੇਰਕਾ, ਮਜੀਠਾ, ਤਰਸਿੱਕਾ, ਮਾਨਾਂਵਾਲਾ, ਮਹਿਤਾ ਸ਼ਾਮਿਲ ਹਨ। ਉਨ੍ਹਾਂ ਨੇ ਜ਼ਿਲ੍ਹਾ ਅਧਿਕਾਰੀਆਂ ਨਾਲ ਮੀਟਿੰਗ ਕਰਦਿਆਂ ਕਿਹਾ ਕਿ ਹੁਣ ਤੱਕ ਜ਼ਿਲ੍ਹੇ ਵਿਚ ਡੇਂਗੂ ਅਤੇ ਮਲੇਰੀਆ ਦਾ ਕੋਈ ਕੇਸ ਸਾਹਮਣੇ ਨਹੀਂ ਆਇਆ। ਸਿਹਤ ਵਿਭਾਗ ਵਲੋਂ ਹੁਣ ਤੱਕ 119 ਸ਼ੱਕੀ ਕੇਸਾਂ ਦੀ ਸਕਰੀਨਿੰਗ ਕੀਤੀ ਜਾ ਚੁੱਕੀ ਹੈ ਅਤੇ 285 ਸਥਾਨਾਂ ’ਤੇ ਲਾਰਵਾ ਮਿਲਣ ਕਰਕੇ ਚਲਾਨ ਕੱਟੇ ਜਾ ਚੁਕੇ ਹਨ।