ਪੱਤਰ ਪ੍ਰੇਰਕ
ਅੰਮ੍ਰਿਤਸਰ, 30 ਅਕਤੂਬਰ
ਇਤਿਹਾਸਕ ਖਾਲਸਾ ਕਾਲਜ ਅੰਮ੍ਰਿਤਸਰ ਦੀ ਹਦੂਦ ਅੰਦਰ ਸਥਾਪਿਤ ਹੋਈ ਖਾਲਸਾ ਯੂਨੀਵਰਸਿਟੀ ਦੇ ਨਵ- ਨਿਯੁਕਤ ਵਾਈਸ-ਚਾਂਸਲਰ ਡਾ. ਮਹਿਲ ਸਿੰਘ ਨੇ ਕਿਹਾ ਕਿ ਪੰਜਾਬੀ ਭਾਸ਼ਾ, ਪੰਜਾਬੀ ਸਾਹਿਤ ਅਤੇ ਪੰਜਾਬੀ ਸੱਭਿਆਚਾਰ ਨੂੰ ਪ੍ਰਫੁੱਲਤ ਕਰਨਾ ਹੀ ਉਨ੍ਹਾਂ ਦਾ ਮੁੱਢਲਾ ਤੇ ਮੁੱਖ ਫ਼ਰਜ਼ ਹੈ। ਉਨ੍ਹਾਂ ਅੱਜ ਵਧਾਈ ਦੇਣ ਗਏ ਵਫ਼ਦ ਨਾਲ ਗੱਲਬਾਤ ਕਰ ਰਹੇ ਸਨ।
ਵਫ਼ਦ ਵਿੱਚ ਕੇਂਦਰੀ ਪੰਜਾਬੀ ਲੇਖਕ ਸਭਾ ਦੇ ਸਕੱਤਰ ਤੇ ਪੰਜਾਬ ਸਾਹਿਤ ਅਕਾਦਮੀ ਚੰਡੀਗੜ੍ਹ ਦੀ ਜਨਰਲ ਕੌਂਸਲ ਦੇ ਮੈਂਬਰ ਦੀਪ ਦੇਵਿੰਦਰ ਸਿੰਘ, ਕਾਲਮ ਨਵੀਸ ਮਨਮੋਹਨ ਸਿੰਘ ਢਿੱਲੋਂ, ਪੰਜ-ਆਬ ਹੈਰੀਟੇਜ਼ ਮਿਊਜੀਅਮ ਤੋਂ ਪ੍ਰਤੀਕ ਸਹਿਦੇਵ, ਡਾ. ਹੀਰਾ ਸਿੰਘ ਅਤੇ ਮੋਹਿਤ ਸਹਿਦੇਵ ਸ਼ਾਮਲ ਸਨ। ਡਾ. ਮਹਿਲ ਸਿੰਘ ਦੱਸਿਆ ਕਿ ਖਾਲਸਾ ਯੂਨੀਵਰਸਿਟੀ ਸਾਹਿਤਕਾਰਾਂ ਦਾ ਮਾਣ-ਸਨਮਾਨ ਕਰਦਿਆਂ ਹਰ ਵਰ੍ਹੇ ਪੰਜਾਬੀ ਦੇ ਸਥਾਪਿਤ ਲੇਖਕ ਨੂੰ ਆਨਰੇਰੀ ਡਿਗਰੀ ਪ੍ਰਦਾਨ ਕਰਿਆ ਕਰੇਗੀ। ਇਸ ਮੌਕੇ ਮਨਮੋਹਨ ਸਿੰਘ ਢਿੱਲੋਂ ਦੀ ਪੁਸਤਕ ‘ਕਲਮਾਂ ਜੋ ਸਿਰਨਾਵਾਂ ਬਣੀਆਂ’ ਡਾ. ਮਹਿਲ ਸਿੰਘ ਨੂੰ ਭੇਟ ਕੀਤੀ ਗਈ।