ਪੱਤਰ ਪ੍ਰੇਰਕ
ਅੰਮ੍ਰਿਤਸਰ, 12 ਨਵੰਬਰ
ਉਪ ਮੁੱਖ ਮੰਤਰੀ ਓਮ ਪ੍ਰਕਾਸ਼ ਸੋਨੀ ਨੇ ਅੱਜ ਆਪਣੇ ਨਿਵਾਸ ਸਥਾਨ ’ਤੇ ਫੋਕਲ ਪੁਆਇੰਟ ਇੰਡਸਟਰੀ ਵੈੱਲਫੇਅਰ ਐਸੋਸੀਏਸ਼ਨ ਦੇ ਨੁਮਾਇੰਦਿਆਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਅੰਮ੍ਰਿਤਸਰ ਦੇ ਪੁਰਾਣੇ ਫੋਕਲ ਪੁਆਇੰਟ ਦਾ ਪੂਰਾ ਵਿਕਾਸ ਕਰਵਾਇਆ ਜਾਵੇਗਾ। ਉਨ੍ਹਾਂ ਦੱਸਿਆ ਕਿ ਰਾਜ ਭਰ ਵਿਚ ਫੋਕਲ ਪੁਆਇੰਟਾਂ ਦੇ ਸੁਧਾਰ ਲਈ 147 ਕਰੋੜ ਰੁਪਏ ਖ਼ਰਚ ਕੀਤੇ ਜਾਣਗੇ। ਸ੍ਰੀ ਸੋਨੀ ਨੇ ਦੱਸਿਆ ਕਿ ਮੁੱਖ ਮੰਤਰੀ ਪੰਜਾਬ ਚਰਨਜੀਤ ਸਿੰਘ ਚੰਨੀ ਨੇ ਉਦਯੋਗਾਂ ਨੂੰ ਜਾਂਦੇ ਰਸਤੇ ਵੀ 6 ਕਰਮਾਂ ਤੋਂ ਘਟਾ ਕੇ 4 ਕਰਮ ਕਰ ਦਿੱਤੇ ਹਨ। ਉਦਯੋਗਪਤੀਆਂ ਦੀ ਚਿਰ ਤੋਂ ਲਟਕਟੀ ਆ ਰਹੀ ਇਸ ਮੰਗ ਨੂੰ ਵੀ ਪੂਰਾ ਕਰ ਦਿੱਤਾ ਹੈ। ਉਨ੍ਹਾਂ ਦੱਸਿਆ ਕਿ ਵੈਟ ਦੇ ਟੈਕਸਾਂ ਵਿਚ ਵੀ ਕਾਫ਼ੀ ਰਾਹਤ ਦਿੱਤੀ ਗਈ ਹੈ। ਸਰਕਾਰ ਨੇ ਬਿਜਲੀ ਅਤੇ ਇੰਸਟੀਚਿਊਸ਼ਨਲ ਟੈਕਸ ਵਿਚ ਉਦਯੋਗਾਂ ਨੂੰ ਵੱਡੀ ਰਾਹਤ ਦਿੱਤੀ ਹੈ।