ਅੰਮ੍ਰਿਤਸਰ: ਗੁਰੂ ਨਾਨਕ ਦੇਵ ਯੂਨੀਵਰਸਿਟੀ ਵੱਲੋਂ ਦਸੰਬਰ 2023 ਸੈਸ਼ਨ ਦੀਆਂ ਵੱਖ-ਵੱਖ ਪ੍ਰੀਖਿਆਵਾਂ ਦੇ ਨਤੀਜਿਆਂ ਦਾ ਐਲਾਨ ਕਰ ਦਿੱਤਾ ਗਿਆ। ਇਹ ਜਾਣਕਾਰੀ ਪ੍ਰੋਫੈਸਰ ਇੰਚਾਰਜ ਪ੍ਰੀਖਿਆਵਾਂ, ਪ੍ਰੋ. ਪਲਵਿੰਦਰ ਸਿੰਘ ਨੇ ਦਿੱਤੀ। ਉਨ੍ਹਾਂ ਦੱਸਿਆ ਕਿ ਯੂਨੀਵਰਸਿਟੀ ਵੱਲੋਂ ਦਸੰਬਰ 2023 ਸੈਸ਼ਨ ਦੀ ਐੱਮਏ ਸੰਸਕ੍ਰਿਤ ਸਮੈਸਟਰ ਤੀਜਾ, ਐੱਮ.ਏ. ਪਬਲਿਕ ਐਡਮਿਨਸਟਰੇਸ਼ਨ ਸਮੈਸਟਰ ਤੀਜਾ, ਐੱਮ.ਏ. ਡਾਂਸ ਸਮੈਸਟਰ ਤੀਜਾ, ਬੀ.ਐੱੱਸੀ (ਫੈਸ਼ਨ ਡਿਜ਼ਾਈਨਿੰਗ), ਸਮੈਸਟਰ ਤੀਜਾ, ਐੱਮ.ਐੱਸਸੀ ਜੂਆਲੋਜੀ ਸਮੈਸਟਰ ਤੀਜਾ, ਐੱਮ.ਐੱਸਸੀ ਭੌਤਿਕ ਵਿਗਆਨ ਸਮੈਸਟਰ ਤੀਜਾ, ਐਮ.ਐੱੱਸਸੀ ਕੈਮਿਸਟਰੀ ਸਮੈਸਟਰ ਤੀਜਾ, ਐੱਮ.ਏ. ਅਰਥ ਸ਼ਾਸਤਰ ਸਮੈਸਟਰ ਤੀਜਾ, ਬੀਬੀਏ ਐੱਲ.ਐੱਲ.ਬੀ. (ਪੰਜ ਸਾਲਾ ਕੋਰਸ), ਸਮੈਸਟਰ ਤੀਜਾ, ਬੈਚਲਰ ਆਫ਼ ਵੋਕੇਸ਼ਨ (ਕਾਸਮੀਟਾਲੋਜੀ ਐਂਡ ਵੈੱਲਨੈੱਸ), ਸਮੈਸਟਰ ਪੰਜਵਾਂ, ਬੈਚਲਰ ਆਫ਼ ਵੋਕੇਸ਼ਨ (ਡੇਟਾ ਸਾਇੰਸ), ਸਮੈਸਟਰ ਤੀਜਾ ਤੇ ਪੰਜਵਾਂ, ਬੀ.ਕਾਮ ਸਮੈਸਟਰ ਪੰਜਵਾਂ, ਬੈਚਲਰ ਆਫ਼ ਵੋਕੇਸ਼ਨ (ਵਿੱਤੀ ਮਾਰਕੀਟ ਪ੍ਰਬੰਧਨ), ਸਮੈਸਟਰ ਤੀਜਾ ,ਬੀ.ਐੱਸਸੀ (ਫੈਸ਼ਨ ਡਿਜ਼ਾਈਨਿੰਗ), ਸਮੈਸਟਰ ਪੰਜਵਾਂ, ਐੱਮ.ਏ. ਹਿੰਦੀ ਸਮੈਸਟਰ ਤੀਜਾ, ਐੱਮ.ਏ. ਫਾਈਨ ਆਰਟਸ ਸਮੈਸਟਰ ਤੀਜਾ, ਬੈਚਲਰ ਆਫ਼ ਕੰਪਿਊਟਰ ਐਪਲੀਕੇਸ਼ਨ, ਸਮੈਸਟਰ ਪੰਜਵਾਂ, ਬੀ.ਕਾਮ (ਆਨਰਜ਼), ਸਮੈਸਟਰ ਤੀਜਾ ਅਤੇ ਬੀ.ਕਾਮ (ਆਨਰਜ਼), ਸਮੈਸਟਰ ਪੰਜਵਾਂ ਦੀਆਂ ਪ੍ਰੀਖਿਆਵਾਂ ਦਾ ਨਤੀਜਾ ਦਾ ਐਲਾਨ ਦਿੱਤਾ ਗਿਆ ਹੈ। -ਟਨਸ