ਪੱਤਰ ਪ੍ਰੇਰਕ
ਅੰਮ੍ਰਿਤਸਰ, 29 ਸਤੰਬਰ
ਤਰਕਸ਼ੀਲ ਸੁਸਾਇਟੀ ਪੰਜਾਬ ਦੀ ਸੂਬਾ ਕਮੇਟੀ ਵੱਲੋਂ ਜੁਲਾਈ ਵਿਚ ਕਰਵਾਈ ਚੌਥੀ ਸੂਬਾ ਪੱਧਰੀ ਵਿਦਿਆਰਥੀ ਚੇਤਨਾ ਪਰਖ ਪ੍ਰੀਖਿਆ ਦੇ ਐਲਾਨੇ ਨਤੀਜਿਆਂ ਅਨੁਸਾਰ ਅੱਜ ਆਤਮ ਪਬਲਿਕ ਸਕੂਲ, ਇਸਲਾਮਾਬਾਦ ਵਿੱਚ ਜ਼ੋਨ ਅਤੇ ਅੰਮ੍ਰਿਤਸਰ ਇਕਾਈ ਵਿੱਚ ਵਧੀਆ ਕਾਰਗੁਜ਼ਾਰੀ ਵਿਖਾਉਣ ਵਾਲੇ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਗਿਆ। ਇਸ ਪ੍ਰੀਖਿਆ ਵਿੱਚ ਮਾਝਾ ਜ਼ੋਨ ਦੇ ਸੈਕੰਡਰੀ ਗਰੁੱਪ ’ਚੋਂ ਨੌਵੀਂ ਜਮਾਤ ਦੇ ਵਿਦਿਆਰਥੀਆਂ ਨਮਨ ਅਤੇ ਤਮੰਨਾ ਨੇ ਕ੍ਰਮਵਾਰ ਪਹਿਲਾ ਅਤੇ ਦੂਜਾ ਸਥਾਨ ਹਾਸਲ ਕੀਤਾ, ਜਦੋਂਕਿ ਮਿਡਲ ਗਰੁੱਪ ਵਿੱਚੋਂ ਮੁਸਕਾਨ ਨੇ ਪਹਿਲਾ ਅਤੇ ਦੀਪਿਕਾ ਨੇ ਤੀਜਾ ਸਥਾਨ ਹਾਸਲ ਕੀਤਾ। ਇਕਾਈ ਪੱਧਰ ਦੇ ਨਤੀਜਿਆਂ ਵਿੱਚੋਂ ਵੀ ਆਤਮ ਪਬਲਿਕ ਸਕੂਲ ਦੇ ਵਿਦਿਆਰਥੀਆਂ ਇਸ਼ੀਤਾ, ਮਨਸੀਰਤ ਕੌਰ ਅਤੇ ਅੰਨੂ ਸ਼ਰਮਾ ਨੇ ਸੈਕੰਡਰੀ ਗਰੁੱਪ ’ਚੋਂ ਕ੍ਰਮਵਾਰ ਪਹਿਲਾ, ਦੂਜਾ ਅਤੇ ਤੀਜਾ ਸਥਾਨ ਅਤੇ ਮਿਡਲ ਗਰੁੱਪ ਵਿੱਚੋਂ ਨੰਦਿਨੀ ਸ਼ਰਮਾ, ਨੈਨਸੀ ਅਤੇ ਮਾਹੀ ਨੇ ਵੀ ਕ੍ਰਮਵਾਰ ਪਹਿਲਾਂ, ਦੂਜਾ ਤੇ ਤੀਜਾ ਸਥਾਨ ਹਾਸਲ ਕੀਤਾ। ਇਸ ਪ੍ਰੀਖਿਆ ਵਿਚ ਭਾਗ ਲੈਣ ਵਾਲੇ ਸਾਰੇ ਵਿਦਿਆਰਥੀਆਂ ਨੂੰ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਗਿਆ।