ਅੰਮ੍ਰਿਤਸਰ: ਵਿਸ਼ਵ ਪ੍ਰਸਿੱਧ ਵੱਕਾਰੀ ਸੰਸਥਾ ਰਾਇਲ ਸੁਸਾਇਟੀ ਆਫ ਕੈਮਿਸਟਰੀ ਯੂਨਾਈਟਿਡ ਕਿੰਗਡਮ ਵੱਲੋਂ ਛਾਪੇ ਜਾਣ ਵਾਲੇ ਰਸਾਇਣਕ ਖੋਜੀ ਜਰਨਲ ‘ਆਰਐੱਸਸੀ ਐਡਵਾਂਸਿਜ਼’ ਦੀ ਦਸਵੀਂ ਵਰ੍ਹੇਗੰਢ ਮਨਾਉਂਦਿਆਂ 23 ਖੋਜ ਪੱਤਰਾਂ ਦਾ ਸੰਗ੍ਰਿਹ ਪ੍ਰਕਾਸ਼ਿਤ ਕੀਤਾ ਗਿਆ ਹੈ। ਇਸ ਵਿੱਚ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਰਸਾਇਣ ਵਿਗਿਆਨੀ ਡਾ. ਸਵਪਨਦੀਪ ਸਿੰਘ ਚਿਮਨੀ ਪ੍ਰੋਫੈਸਰ, ਰਸਾਇਣ ਵਿਭਾਗ ਦੇ ਦੋ ਖੋਜ ਪੱਤਰ ਸ਼ਾਮਲ ਹਨ। ਪ੍ਰੋ. ਚਿਮਨੀ ਯੂਨੀਵਰਸਿਟੀ ‘ਚ ਪਿਛਲੇ ਲੰਮੇ ਸਮੇਂ ਤੋਂ ਰਸਾਇਣ ਵਿਭਾਗ ਵਿੱਚ ਖੋਜ ਤੇ ਅਧਿਆਪਨ ਕਾਰਜ ਤੋਂ ਇਲਾਵਾ ਯੂਨੀਵਰਸਿਟੀ ਦੇ ਵੱਖ-ਵੱਖ ਅਹਿਮ ਅਹੁਦਿਆਂ ’ਤੇ ਸੇਵਾਵਾਂ ਨਿਭਾਅ ਚੁੱਕੇ ਹਨ। ਉਹ ਐਸਮੈਟਰਿਕ ਔਰਗਨੋਕੈਟਾਲਿਸਜ਼ ਦੇ ਖੇਤਰ ਵਿੱਚ ਪਿਛਲੇ ਦੋ ਦਹਾਕਿਆਂ ਤੋਂ ਖੋਜ ਕਾਰਜ ਕਰ ਰਹੇ ਹਨ ਅਤੇ 130 ਪ੍ਰਕਾਸ਼ਨਾਵਾਂ ਖੋਜ ਖੇਤਰ ਨੂੰ ਦੇ ਚੁੱਕੇ ਹਨ।-ਖੇਤਰੀ ਪ੍ਰਤੀਨਿਧ