ਟ੍ਰਿਬਿਉੂਨ ਨਿਉੂਜ਼ ਸਰਵਿਸ
ਅੰਮ੍ਰਿਤਸਰ, 2 ਅਪਰੈਲ
ਮਦਨ ਲਾਲ ਕ੍ਰਿਕੇਟ ਅਕੈਡਮੀ (ਇੰਡੀਆ) ਨੇ ਐਡਮਜ਼ ਕ੍ਰਿਕੇਟ (ਆਸਟ੍ਰੇਲੀਆ) ਨਾਲ ਮਿਲ ਕੇ ਅੰਮ੍ਰਿਤਸਰ ਸ਼ਹਿਰ ਵਿੱਚ ਭਾਰਤ-ਆਸਟ੍ਰੇਲੀਆ ਯੂਥ ਕੱਪ 2024 ਕਰਵਾਉਣ ਦਾ ਫੈਸਲਾ ਕੀਤਾ ਹੈ। 15 ਅਪਰੈਲ ਤੋਂ ਕੋਚਾਂ ਦੇ ਨਾਲ ਦੋ ਉਮਰ ਵਰਗ ਦੀਆਂ ਟੀਮਾਂ ਅੰਮ੍ਰਿਤਸਰ ਦਾ ਦੌਰਾ ਕਰਨਗੀਆਂ। ਇਸ ਸਬੰਧ ਵਿੱਚ ਅੱਜ ਸਾਬਕਾ ਭਾਰਤੀ ਟੈਸਟ ਕ੍ਰਿਕੇਟਰ ਮਦਨ ਲਾਲ ਸ਼ਰਮਾ ਨੇ ਡਿਪਟੀ ਕਮਿਸ਼ਨਰ ਘਨਸ਼ਿਆਮ ਥੋਰੀ ਨਾਲ ਮੀਟਿੰਗ ਕਰਦਿਆਂ ਦੱਸਿਆ ਕਿ 15 ਤੋਂ 24 ਅਪਰੈਲ ਤੱਕ ਗਾਂਧੀ ਮੈਦਾਨ ਵਿੱਚ ਇਹ ਕ੍ਰਿਕੇਟ ਟੂਰਨਾਮੈਂਟ ਹੋਵੇਗਾ।