ਟ੍ਰਿਬਿਊਨ ਨਿਊਜ਼ ਸਰਵਿਸ
ਅੰਮ੍ਰਿਤਸਰ, 11 ਜੁਲਾਈ
ਚੀਫ਼ ਖ਼ਾਲਸਾ ਦੀਵਾਨ ਦੇ ਪ੍ਰਧਾਨ ਡਾ. ਇੰਦਰਬੀਰ ਸਿੰਘ ਨਿੱਜਰ ਨੇ ਸੰਸਥਾ ਦੇ ਮੀਤ ਪ੍ਰਧਾਨ ਦੇ ਅਹੁਦੇ ਵਾਸਤੇ ਜਗਜੀਤ ਸਿੰਘ ਅਲਫਾ ਸਿਟੀ ਅਤੇ ਸਥਾਨਕ (ਰੈਜ਼ੀਡੈਂਟ) ਪ੍ਰਧਾਨ ਦੇ ਅਹੁਦੇ ਲਈ ਸੰਤੋਖ ਸਿੰਘ ਸੇਠੀ ਨੂੰ ਨਾਮਜ਼ਦ ਕੀਤਾ ਹੈ। ਡਾ. ਨਿੱਜਰ ਦੇ ਪ੍ਰਧਾਨ ਬਣਨ ਮਗਰੋਂ ਖਾਲੀ ਹੋਏ ਮੀਤ ਪ੍ਰਧਾਨ ਦੇ ਅਹੁਦੇ ਅਤੇ ਹਰਮਿੰਦਰ ਸਿੰਘ ਦੇ ਅਕਾਲ ਚਲਾਣੇ ਕਾਰਨ ਖਾਲੀ ਹੋਏ ਸਥਾਨਕ ਪ੍ਰਧਾਨ ਦੇ ਅਹੁਦੇ ਨੂੰ ਪੁਰ ਕਰਨ ਹਿੱਤ ਜਨਰਲ ਹਾਊਸ ਵੱਲੋਂ ਸਰਬ-ਸੰਮਤੀ ਨਾਲ ਪ੍ਰਧਾਨ ਨੂੰ ਹੱਕ ਦਿਤੇ ਗਏ ਸਨ, ਜਿਸ ਦੇ ਆਧਾਰ ’ਤੇ ਅੱਜ ਸੰਸਥਾ ਦੇ ਪ੍ਰਧਾਨ ਡਾ. ਨਿੱਜਰ ਨੇ ਜਗਜੀਤ ਸਿੰਘ ਅਲਫਾ ਸਿਟੀ ਨੂੰ ਮੀਤ ਪ੍ਰਧਾਨ ਅਤੇ ਸੰਤੋਖ ਸਿੰਘ ਸੇਠੀ ਨੂੰ ਸਥਾਨਕ ਪ੍ਰਧਾਨ ਦੇ ਅਹੁਦੇ ’ਤੇ ਨਾਮਜ਼ਦ ਕੀਤਾ ਹੈ। ਇਹ ਜਾਣਕਾਰੀ ਸੰਸਥਾ ਦੇ ਬੁਲਾਰੇ ਨੇ ਦਿੱਤੀ।