ਸਿਮਰਤਪਾਲ ਸਿੰਘ ਬੇਦੀ
ਜੰਡਿਆਲਾ ਗੁਰੂ, 1 ਜੂਨ
ਇਥੇ ਤਰਨ ਤਾਰਨ ਬਾਈਪਾਸ ਉਤੇ ਸਥਿਤ ਭਾਂਡਿਆਂ ਦੀ ਦੁਕਾਨ ਵਿੱਚ ਗਾਹਕ ਬਣ ਕੇ ਆਏ ਵਿਅਕਤੀ ਨੇ ਗੱਲੇ ਵਿੱਚੋਂ 35 ਹਜ਼ਾਰ ਰੁਪਏ ਚੋਰੀ ਕਰ ਲਏ ਅਤੇ ਫ਼ਰਾਰ ਹੋ ਗਿਆ। ਪੀੜਿਤ ਗੌਰਵ ਸ਼ਰਮਾ ਨੇ ਦੱਸਿਆ ਉਸ ਦੀਆਂ ਤਰਨ ਤਾਰਨ ਬਾਈਪਾਸ ਇਲਾਕੇ ਵਿੱਚ ਆਹਮੋ-ਸਾਹਮਣੇ ਭਾਂਡਿਆਂ ਦੀਆਂ ਦੋ ਦੁਕਾਨਾਂ ਹਨ ਅਤੇ ਬਾਅਦ ਦੁਪਹਿਰ ਕਰੀਬ 1 ਵਜੇ ਉਸ ਦੀ 10 ਸਾਲ ਦੀ ਧੀ ਦੁਕਾਨ ‘ਤੇ ਇਕੱਲੀ ਸੀ। ਇਸ ਮੌਕੇ ਅਣਪਛਾਤਾ ਵਿਅਕਤੀ ਮੋਟਰਸਾਈਕਲ ਪੀਬੀ 46 ਏਐੱਚ 1352 ‘ਤੇ ਆਇਆ ਅਤੇ ਉਸ ਨੇ ਲੜਕੀ ਨੂੰ ਭਾਂਡੇ ਦਿਖਾਉਣ ਲਈ ਕਿਹਾ। ਲੜਕੀ ਜਦੋਂ ਸਾਹਮਣੀ ਦੂਜੀ ਦੁਕਾਨ ਤੋਂ ਸਾਮਾਨ ਲੈਣ ਗਈ ਤਾਂ ਅਣਪਛਾਤੇ ਨੇ ਉਸ ਦੇ ਗਲੇ ਵਿੱਚੋਂ 35,000 ਰੁਪਏ ਕੱਢ ਲਏ ਤੇ ਫਰਾਰ ਹੋ ਗਿਆ। ਇਸ ਘਟਨਾ ਦੀ ਸੂਚਨਾ ਪੁਲੀਸ ਨੂੰ ਦੇ ਦਿੱਤੀ ਗਈ ਹੈ। ਚੌਕੀ ਇੰਚਾਰਜ ਏਐੱਸਆਈ ਰਾਜਬੀਰ ਸਿੰਘ ਨੇ ਕਿਹਾ ਜਾਂਚ ਕੀਤੀ ਜਾ ਰਹੀ ਹੈ।