ਸਿਮਰਤ ਪਾਲ ਸਿੰਘ ਬੇਦੀ
ਜੰਡਿਆਲਾ ਗੁਰੂ , 21 ਅਗਸਤ
ਪੰਜਾਬ-ਯੂਟੀ ਮੁਲਾਜ਼ਮ ਤੇ ਪੈਨਸ਼ਨਰਜ਼ ਸਾਂਝਾ ਫ਼ਰੰਟ ਵਲੋਂ ਆਪਣੀਆਂ ਮੰਗਾਂ ਦੇ ਹੱਕ ‘ਚ ਤੇ ਪੰਜਾਬ ਸਰਕਾਰ ਖ਼ਿਲਾਫ਼ ਅੱਜ ਇਥੇ ਬਿਜਲੀ ਮੰਤਰੀ ਹਰਭਜਨ ਸਿੰਘ ਈਟੀਓ ਦੇ ਦਫ਼ਤਰ ਦੇ ਬਾਹਰ ਧਰਨਾ ਦਿੱਤਾ ਗਿਆ।
ਇਸ ਮੌਕੇ ਜ਼ਿਲ੍ਹਾ ਕਨਵੀਨਰਜ਼ ਗੁਰਦੀਪ ਸਿੰਘ ਬਾਜਵਾ, ਅਸ਼ਵਨੀ ਅਵਸਥੀ, ਅਜੇ ਕੁਮਾਰ ਸਨੋਤਰਾ, ਕੁਲਦੀਪ ਸਿੰਘ ਉਦੋਕੇ, ਸੁਰਿੰਦਰ ਸਿੰਘ ਮੋਲਿਆਂਵਾਲੀ, ਬਿਕਰਮਜੀਤ ਸਿੰਘ ਸ਼ਾਹ, ਸੰਤ ਸੇਵਕ ਸਰਕਾਰੀਆ ਅਤੇ ਬੋਬਿੰਦਰ ਸਿੰਘ, ਗੁਰਭੇਜ ਸਿੰਘ ਢਿਲੋਂ, ਜਰਮਨਜੀਤ ਸਿੰਘ ਛੱਜਲਵੱਡੀ, ਮੁਖਤਾਰ ਸਿੰਘ ਮੁਹਾਵਾ, ਨਰਿੰਦਰ ਸਿੰਘ, ਜੋਗਿੰਦਰ ਸਿੰਘ, ਸੁਖਦੇਵ ਰਾਜ ਕਾਲੀਆ, ਕੰਵਲਜੀਤ ਸਿੰਘ, ਜਸਵੰਤ ਰਾਏ, ਬਲਦੇਵ ਰਾਜ, ਜੈਮਲ ਸਿੰਘ, ਰਣਬੀਰ ਉੱਪਲ, ਜਰਨੈਲ ਪੱਟੀ ਅਤੇ ਓਂਕਾਰ ਸਿੰਘ ਨੇ ਸੰਬੋਧਨ ਕੀਤਾ। ਪ੍ਰਦਰਸ਼ਨ ਵਿੱਚ ਨਛੱਤਰ ਸਿੰਘ ਤਰਨਤਾਰਨ, ਅਜੇ ਡੋਗਰਾ, ਅਮਨ ਸ਼ਰਮਾ, ਸੁੱਚਾ ਸਿੰਘ ਟਰਪਈ, ਕਰਮਜੀਤ ਕੇਪੀ, ਰਛਪਾਲ ਸਿੰਘ ਜੋਧਾਨਗਰੀ, ਮੰਗਲ ਸਿੰਘ ਟਾਂਡਾ, ਕਾਰਜ ਸਿੰਘ ਕੈਰੋਂ, ਬਲਦੇਵ ਸਿੰਘ ਸੰਧੂ, ਮਮਤਾ ਸ਼ਰਮਾ, ਪਰਮਜੀਤ ਕੌਰ ਮਾਨ, ਰਾਮ ਲੁਭਾਇਆ, ਅਮਰਜੀਤ ਕਲੇਰ, ਰਾਮ ਕੁਮਾਰ, ਇੰਦਰਜੀਤ ਰਿਸ਼ੀ, ਅਵਤਾਰ ਸਿੰਘ, ਲਖਵਿੰਦਰਪਾਲ ਸਿੰਘ, ਗੁਰਦੀਪ ਸਿੰਘ ਪੂਹਲਾ, ਗੁਰਬੀਰ ਸਿੰਘ, ਹਰਪ੍ਰੀਤ ਸੋਹੀਆਂ, ਗੁਰਦੇਵ ਸਿੰਘ ਬਾਸਰਕੇ, ਹਰਦੇਵ ਭਕਨਾ, ਸੁਖਦੇਵ ਸਿੰਘ ਉਮਰਾਨੰਗਲ ਅਤੇ ਜਸਵੰਤ ਰਾਏ ਹਾਜਰ ਸਨ।