ਜਸਬੀਰ ਸਿੰਘ ਸੱਗੂ
ਅੰਮ੍ਰਿਤਸਰ, 24 ਨਵੰਬਰ
ਮੇਅਰ ਕਰਮਜੀਤ ਸਿੰਘ ਰਿੰਟੂ ਵਲੋਂ ਵਿਧਾਨ ਸਭਾ ਹਲਕਾ ਕੇਂਦਰੀ ਦੀ ਵਾਰਡ ਨੰ. 54 ਦੇ ਇਲਾਕੇ ਇਸਲਾਮਾਬਾਦ ਦੀ 12 ਮਕਾਨ ਆਬਾਦੀ ਵਿਖੇ ਆਧੁਨਿਕ ਐਲ.ਈ.ਡੀ ਸਮਾਰਟ ਸਟਰੀਟ ਲਾਈਟਾਂ ਲਾਉਣ ਦੇ ਕੰਮ ਦਾ ਉਦਘਾਟਨ ਕੀਤਾ ਗਿਆ। ਉਨ੍ਹਾਂ ਕਿਹਾ ਕਿ ਗੁਰੂ ਨਗਰੀ ਦਾ ਵਿਕਾਸ ਪਹਿਲ ਦੇ ਆਧਾਰ ’ਤੇ ਕਰਵਾਇਆ ਹੈ ਅਤੇ ਅਗਾਂਹ ਵੀ ਇਹ ਵਿਕਾਸ ਕਾਰਜ਼ ਇਸੇ ਤਰ੍ਹਾਂ ਜਾਰੀ ਰਹਿਣਗੇ। ਰੋਸ਼ਨੀ ਘੱਟ ਹੋਣ ਕਰਕੇ ਵਾਰਡ ਵਾਸੀਆਂ ਤੇ ਰਾਹਗੀਰਾਂ ਨੂੰ ਰਾਤ ਸਮੇਂ ਆਉਣ-ਜਾਣ ਵਿੱਚ ਕਾਫੀ ਮੁਸ਼ਕਲ ਹੁੰਦੀ ਸੀ।ਇਹ ਗੱਲ ਉਨਾਂ ਦੇ ਧਿਆਨ ’ਚ ਆਉਣ ਤੋਂ ਬਾਅਦ ਹੁਣ ਆਧੁਨਿਕ ਸਮਾਰਟ ਐਲ.ਈ.ਡੀ ਸਟਰੀਟ ਲਾਈਟਾਂ ਲਗਾਈਆਂ ਜਾ ਰਹੀਆਂ ਹਨ। ਇਸ ਮੌਕੇ ਕੌਂਸਲਰ ਵਿਕਾਸ ਸੋਨੀ, ਰਾਜੇਸ਼ ਅਰੋੜਾ, ਪਰਮਜੀਤ ਸਿੰਘ ਚੋਪੜਾ, ਸੁਰਿੰਦਰ ਸ਼ਿੰਦਾ ਤੇ ਐਕਸੀਅਨ ਅਸ਼ਵਨੀ ਆਦਿ ਹਾਜ਼ਰ ਸਨ।